ਪੱਛਮੀ ਬੰਗਾਲ : ਪਿਕਅੱਪ ਵੈਨ ''ਚ ਕਰੰਟ ਆਉਣ ਨਾਲ 10 ਦੀ ਮੌਤ, ਕਈ ਜ਼ਖ਼ਮੀ

08/01/2022 11:57:13 AM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ 'ਚ ਜਲਪਾਈਗੁੜੀ ਜਾ ਰਹੇ ਯਾਤਰੀਆਂ ਨੂੰ ਲਿਾਜ ਰਹੀ ਇਕ ਪਿਕਅੱਪ ਵੈਨ 'ਚ ਬਿਜਲੀ ਦਾ ਕਰੰਟ ਆਉਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਐਤਵਾਰ ਦੇਰ ਰਾਤ ਵਾਪਰੀ, ਜਦੋਂ ਲਗਭਗ 37 ਯਾਤਰੀਆਂ ਨਾਲ ਵਾਹਨ ਜਲਪਾਈਗੁੜੀ ਜ਼ਿਲ੍ਹੇ ਦੇ ਮਯਨਾਗੁੜੀ ਇਲਾਕੇ ਵੱਲ ਜਾ ਰਿਹਾ ਸੀ।

ਇਹ ਵੀ ਪੜ੍ਹੋ : ISIS ਨਾਲ ਜੁੜੇ ਹੋਣ ਦੇ ਸ਼ੱਕ ’ਚ ED ਦੀ 6 ਸੂਬਿਆਂ ’ਚ ਛਾਪੇਮਾਰੀ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਮੋਹਲੇਧਾਰ ਮੀਂਹ ਕਾਰਨ ਜੈਨਰੇਟਰ ਦੀਆਂ ਤਾਰਾਂ ਦੇ ਪਾਣੀ ਦੇ ਸੰਪਰਕ 'ਚ ਆਉਣ ਕਾਰਨ ਪਿਕਅੱਪ ਵੈਨ 'ਚ ਕਰੰਟ ਆ ਗਿਆ।'' ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਆਦਾਤਰ ਯਾਤਰੀ ਕੂਚਬਿਹਾਰ ਜ਼ਿਲ੍ਹੇ ਦੇ ਸੀਤਲਕੁਚੀ ਇਲਾਕੇ ਦੇ ਸਨ। ਅਧਿਕਾਰੀ ਨੇ ਕਿਹਾ ਕਿ ਅੱਗੇ ਦੀ ਜਾਂਚ ਚੱਲ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News