10 ਕੌਮਾਂਤਰੀ ਹਵਾਈ ਅੱਡਿਆਂ ''ਤੇ ਲਗਾਏ ਜਾਣਗੇ ਪੂਰੇ ਸਰੀਰ ਦੀ ਜਾਂਚ ਕਰਨ ਵਾਲੇ ਸਕੈਨਰ
Friday, May 29, 2020 - 10:53 AM (IST)
ਨਵੀਂ ਦਿੱਲੀ (ਭਾਸ਼ਾ) : ਸੋਨਾ, ਨਸ਼ੀਲਾ ਪਦਾਰਥ ਅਤੇ ਵਿਦੇਸ਼ੀ ਮੁਦਰਾ ਦੇ ਤਸਕਰਾਂ 'ਤੇ ਲਗਾਮ ਕੱਸਣ ਲਈ ਕਸਟਮ ਵਿਭਾਗ ਦੇਸ਼ ਦੇ 10 ਕੌਮਾਂਤਰੀ ਹਵਾਈਅੱਡਿਆਂ 'ਤੇ ਪੂਰੇ ਸਰੀਰ ਦੀ ਜਾਂਚ ਕਰਨ ਵਾਲੇ ਸਕੈਨਰ (ਫੁੱਲ ਬਾਡੀ ਸਕੈਨਰ) ਲਗਾਏਗਾ। ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਦਿੱਲੀ, ਮੁੰਬਈ, ਕੋਲਕਾਤਾ, ਚੇਨੱਈ, ਬੈਂਗਲੁਰੂ, ਕਾਲੀਕਟ, ਕੋਚਿ, ਹੈਦਰਾਬਾਦ, ਤੀਰੁਚਿਰਾਪੱਲੀ ਅਤੇ ਤੀਰੁਵਨੰਤਪੁਰਮ ਦੇ ਕੌਮਾਂਤਰੀ ਹਵਾਈਅੱਡਿਆਂ ਤੇ ਇਹ ਸਕੈਨਰ ਲਗਾਏ ਜਾਣਗੇ। ਹਰ ਇਕ ਹਵਾਈਅੱਡੇ 'ਤੇ ਐਕਸ-ਰੇ 'ਤੇ ਕੰਮ ਕਰਨ ਵਾਲੇ ਤਿੰਨ-ਤਿੰਨ ਫੁੱਲ ਬਾਡੀ ਸਕੈਨਰ ਲਗਾਏ ਜਾਣਗੇ।
ਵਿੱਤ ਮੰਤਰਾਲਾ ਦੇ ਤਹਿਤ ਕੰਮ ਕਰਨ ਵਾਲੇ ਲਾਜਿਸਟਿਕ ਡਾਇਰੈਕਟੋਰੇਟ ਦੇ ਮੁੱਖ ਕਮਿਸ਼ਨਰ ਸੁਰੇਸ਼ ਕਿਸ਼ਨਾਨੀ ਨੇ ਕਿਹਾ ਕਿ ਪੂਰੇ ਸਰੀਰ ਦੀ ਜਾਂਚ ਕਰਨ ਵਾਲੇ 30 ਐਕਸ-ਰੇ ਸਕੈਨਰ ਨੂੰ ਖਰੀਦਣ ਲਈ ਟੈਂਡਰ ਮੰਗੇ ਗਏ ਹਨ। ਇਨ੍ਹਾਂ ਨੂੰ ਕੌਮਾਂਤਰੀ ਹਵਾਈਅੱਡਿਆਂ 'ਤੇ ਲਗਾਇਆ ਜਾਵੇਗਾ। ਉਨ੍ਹਾਂ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ ਕਿ ਇਸ ਨਾਲ ਕਸਟਮ ਵਿਭਾਗ ਨੂੰ ਤਸਕਰਾਂ ਨਾਲ ਨਜਿੱਠਣ ਵਿਚ ਮਦਦ ਮਿਲੇਗੀ। ਇਨ੍ਹਾਂ ਸਕੈਨਰਾਂ ਦਾ ਟੈਂਡਰ 15 ਜੂਨ ਨੂੰ ਖੁੱਲ੍ਹਣਗੇ।