10 ਦਿਨ ਪਹਿਲਾਂ ਹੀ ਬਣੀ ਸੀ ਦੁਲਹਨ, ਇਸ ਕਾਰਨ ਚੁੱਕ ਲਿਆ ਖੌਫਨਾਕ ਕਦਮ
Wednesday, Jul 12, 2017 - 06:00 PM (IST)
ਕਾਨਪੁਰ— ਉੱਤਰ ਪ੍ਰਦੇਸ਼ ਦੇ ਮਹੋਬਾ 'ਚ ਇਕ ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 10 ਦਿਨਾਂ ਬਾਅਦ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਕ ਹੀ ਝਟਕੇ 'ਚ ਖੁਸ਼ੀ ਦਾ ਮਾਹੌਲ ਮਾਤਮ 'ਚ ਬਦਲ ਗਿਆ। ਪਾਲੀ ਪਿੰਡ ਜ਼ਿਲਾ ਗਨਗਮ ਉੜੀਸਾ ਵਾਸੀ ਅੰਕਿਤਾ (22) ਦਾ ਵਿਆਹ 10 ਦਿਨ ਪਹਿਲਾਂ ਅੰਕਿਤਾ ਦੇ ਪਰਿਵਾਰ ਵਾਲਿਆਂ ਨੇ ਦੁਲਾਰਾ ਪਿੰਡ 'ਚ ਆ ਕੇ ਆਪਣੀ ਬੇਟੀ ਅੰਕਿਤਾ ਦਾ ਵਿਆਹ ਯੂ.ਪੀ. ਦੇ ਮਹੋਬਾ ਜ਼ਿਲੇ ਦੇ ਦੁਲਾਰਾ ਪਿੰਡ ਦੇ ਰਹਿਣ ਵਾਲੇ ਬ੍ਰਜਕਿਸ਼ੋਰ ਅਨੁਰਾਗੀ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਅੰਕਿਤਾ ਦੇ ਪਰਿਵਾਰ ਵਾਲੇ ਉੜੀਸਾ ਚੱਲੇ ਗਏ। ਬ੍ਰਜਕਿਸ਼ੋਰ ਨੇ ਆਪਣੇ ਵਿਆਹ ਲਈ ਚਾਰ ਬੱਕਰੀਆਂ ਵੇਚ ਕੇ ਖਾਣ-ਪੀਣ ਦਾ ਇੰਤਜ਼ਾਮ ਕੀਤਾ ਸੀ।
ਉੜੀਸਾ ਵਾਸੀ ਪੂਜਾ ਨੇ ਆਪਣੀ ਮਾਸੀ ਦੀ ਲੜਕੀ ਅੰਕਿਤਾ ਦਾ ਵਿਆਹ ਆਪਣੇ ਹੀ ਪਰਿਵਾਰ 'ਚ 30 ਜੂਨ 2017 ਨੂੰ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਅੰਕਿਤਾ ਇੱਥੋਂ ਦੇ ਮਾਹੌਲ 'ਚ ਘੁਲ ਨਹੀਂ ਪਾ ਰਹੀ ਸੀ। ਵਿਆਹ ਦੇ ਬਾੱਦ ਤੋਂ ਹਮੇਸ਼ਾ ਉਦਾਸ ਰਹਿੰਦੀ ਸੀ। ਸੋਮਵਾਰ ਦੇਰ ਸ਼ਾਮ ਨੂੰ ਬ੍ਰਜਕਿਸ਼ੋਰ ਖੇਤ 'ਤੇ ਸੀ। ਉਦੋਂ ਲੜਕੀ ਨੇ ਆਪਣੇ ਕਮਰੇ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਘਰ ਪੁੱਜੇ ਬ੍ਰਜਕਿਸ਼ੋਰ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਬੇਟੀ ਦੀ ਮੌਤ ਦੀ ਖਬਰ ਦਿੱਤੀ ਪਰ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਫਿਲਹਾਲ ਆਉਣ ਤੋਂ ਇਨਕਾਰ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਲਾਸ਼ ਦਾ ਪੰਚਨਾਮਾ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
