ਜਨਮਦਿਨ ''ਤੇ ਇਕ ਸਾਲ ਦੇ ਬੇਟੇ ਨੇ ਆਪਣੇ ਸ਼ਹੀਦ ਪਿਤਾ ਨੂੰ ਦਿੱਤੀ ਮੁੱਖ ਅਗਨੀ, ਲਿਪਟ ਕੇ ਰੋਇਆ ਪਰਿਵਾਰ

06/24/2017 1:27:48 PM

ਮੁੰਬਈ— ਫੌਜ ਦੇ ਜਵਾਨ ਸੰਦੀਪ ਜਾਧਵ ਨੇ ਆਪਣੇ ਬੇਟੇ ਨਾਲ ਵਾਅਦਾ ਕੀਤਾ ਸੀ ਕਿ ਉਹ ਜਨਮਦਿਨ 'ਤੇ ਘਰ ਜ਼ਰੂਰ ਆਉਣਗੇ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਜਵਾਨ ਦੇਸ਼ ਲਈ ਸ਼ਹੀਦ ਹੋ ਕਿ ਤਿਰੰਗੇ 'ਚ ਲਿਪਟਿਆ ਘਰ ਪੁੱਜੇਗਾ। ਸ਼ਨੀਵਾਰ ਨੂੰ ਉਨ੍ਹਾਂ ਦੇ ਬੇਟੇ ਸ਼ਿਵੇਂਦਰ ਜਾਧਵ ਦਾ ਪਹਿਲਾ ਜਨਮਦਿਨ ਹੈ। ਜਨਮਦਿਨ 'ਤੇ ਹੀ ਇਕ ਸਾਲ ਦੇ ਬੇਟੇ ਨੇ ਆਪਣੇ ਸ਼ਹੀਦ ਬਾਪ ਨੂੰ ਮੁੱਖ ਅਗਨੀ ਦੇ ਕੇ ਅੰਤਿਮ ਵਿਦਾਈ ਦਿੱਤੀ। ਸ਼ਹੀਦ ਸੰਦੀਪ ਜਾਧਵ ਦਾ ਮ੍ਰਿਤਕ ਦੇਹ ਸ਼ੁੱਕਰਵਾਰ ਦੀ ਰਾਤ 10 ਵਜੇ ਔਰੰਗਾਬਾਦ ਏਅਰਪੋਰਟ ਪੁੱਜਿਆ। ਲਾਸ਼ ਪੁੱਜਦੇ ਹੀ ਪਰਿਵਾਰ ਦੇ ਲੋਕ ਲਿਪਟ ਕੇ ਰੋਣ ਲੱਗੇ। ਇਸ ਤੋਂ ਬਾਅਦ ਸੰਦੀਪ ਜਾਧਵ ਦੇ ਮ੍ਰਿਤਕ ਸਰੀਰ ਨੂੰ ਫੌਜੀਆਂ ਨੇ ਸਨਮਾਨ ਨਾਲ ਸਲਾਮੀ ਦਿੱਤੀ। ਸੰਦੀਪ ਨੂੰ ਅੰਤਿਮ ਵਿਦਾਈ ਦੇ ਸਮੇਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲੱਗੇ। ਔਰੰਗਾਬਾਦ ਜ਼ਿਲੇ ਦੇ ਸਿਲੋਦ ਤਹਿਸੀਲ 'ਚ ਜਵਾਨ ਦੇ ਪਿੰਡ 'ਚ ਸਭ ਬਹੁਤ ਦੁਖੀ ਹਨ। PunjabKesari15ਵੀਂ ਮਰਾਠਾ ਲਾਈਟ ਇੰਫੈਂਟਰੀ ਨਾਲ ਜੁੜਿਆ ਇਹ 34 ਸਾਲਾ ਫੌਜੀ ਪਾਕਿਸਤਾਨ ਦੀਆਂ ਵਿਸ਼ੇਸ਼ ਫੋਰਸਾਂ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਕੰਟਰੋਲ ਰੇਖਾ 'ਤੇ ਕੀਤੇ ਗਏ ਹਮਲੇ 'ਚ ਸ਼ਹੀਦ ਹੋ ਗਿਆ ਸੀ। ਜਾਧਵ ਦੇ ਪਿਤਾ ਸਰਜੇਰਾਵ ਨੂੰ ਜਦੋਂ ਬੇਟੇ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਘਰ 'ਚ ਟੀ.ਵੀ. ਤੱਕ ਨਹੀਂ ਲੱਗਣ ਦਿੱਤਾ ਤਾਂ ਕਿ ਸੰਦੀਪ ਦਾ ਜਨਮਦਿਨ ਮਨਾਉਣ ਦੀ ਤਿਆਰੀਆਂ 'ਚ ਲੱਗੇ ਘਰ ਵਾਲਿਆਂ ਨੂੰ ਗਮ ਦੀ ਖਬਰ ਨਾ ਮਿਲੇ। ਪਿੰਡ ਦੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਸੰਦੀਪ ਨੇ ਆਪਣੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਉਹ ਆਪਣੇ ਬੇਟੇ ਸ਼ਿਵਮ ਦੇ ਜਨਮਦਿਨ 'ਤੇ ਜ਼ਰੂਰ ਆਏਗਾ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੱਤਾ ਕਿ ਉਹ ਜਾਧਵ ਦੀ ਪਤਨੀ, ਵੱਡੀ ਬੇਟੀ ਅਤੇ ਹੋਰ ਲੋਕਾਂ ਨੂੰ ਵੀ ਉਨ੍ਹਾਂ ਦੇ ਸ਼ਹੀਦ ਹੋਣ ਦੀ ਸੂਚਨਾ ਨਾ ਦੇਣ ਪਰ ਉਨ੍ਹਾਂ ਨੂੰ ਸ਼ਹੀਦ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਬਾਰੇ ਦੱਸਿਆ ਗਿਆ।PunjabKesari


Related News