ਪਾਕਿਸਤਾਨੀ ਗੋਲੀਬਾਰੀ ''ਚ 1 ਜਵਾਨ ਸ਼ਹੀਦ, 2 ਜ਼ਖਮੀ, ਸਰਹੱਦ ''ਤੇ ਤਣਾਅ

06/14/2020 8:01:17 PM

ਪੁੰਛ/ਸ਼੍ਰੀਨਗਰ - ਪਾਕਿਸਤਾਨ ਫੌਜ ਵੱਲੋਂ ਐਤਵਾਰ ਤੜਕੇ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਅਤੇ ਗੋਲੀਬਾਰੀ ਵਿਚ ਭਾਰਤੀ ਫੌਜ ਦਾ 1 ਜਵਾਨ ਸ਼ਹੀਦ ਹੋ ਗਿਆ, ਜਦਕਿ 2 ਜਵਾਨ ਜ਼ਖਮੀ ਹੋ ਗਏ। ਉਧਰ, ਬਾਰਾਮੂਲਾ ਜ਼ਿਲੇ ਦੇ ਰਾਮਪੁਰ ਸੈਕਟਰ ਵਿਚ ਵੀ ਪਾਕਿਸਤਾਨੀ ਫੌਜ ਨੇ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਇਸ ਦਾ ਮੂੰਹਤੋੜ ਜਵਾਬ ਦਿੱਤਾ, ਪਰ ਇਸ ਖੇਤਰ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ। ਉਥੇ ਸਰਹੱਦ 'ਤੇ ਤਣਾਅ ਨੂੰ ਦੇਖਦੇ ਹੋਏ 50 ਤੋਂ ਜ਼ਿਆਦਾ ਪਰਿਵਾਰਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ ਸੀ। ਇਸ ਤੋਂ ਇਲਾਵਾ ਉਥੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ।

ਜਾਣਕਾਰੀ ਮੁਤਾਬਕ ਪਾਕਿ ਫੌਜ ਨੇ ਐਤਵਾਰ ਤੜਕੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਭਾਰਤ-ਪਾਕਿ ਕੰਟਰੋਲ ਲਾਈਨ ਸਥਿਤ ਕਿਰਨੀ ਸੈਕਟਰ ਵਿਚ ਪਾਕਿ ਤੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਦੀ ਘੁਸਪੈਠ ਲਈ ਓਕਸਾਵੇ ਦੀ ਕਾਰਵਾਈ ਕਰਦੇ ਹੋਏ ਬਿਨਾਂ ਕਿਸੇ ਕਾਰਨ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਭਾਰੀ ਆਟੋਮੈਟਿਕ ਹਥਿਆਰਾਂ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਜਦਕਿ ਪਾਕਿਸਤਾਨੀ ਫੌਜ ਵੱਲੋਂ ਇਸ ਦੌਰਾਨ 120 ਐਮ. ਐਮ. ਦੇ ਮੋਰਟਾਰ ਵੀ ਭਾਰਤੀ ਖੇਤਰ ਵਿਚ ਦਾਗੇ ਜਿਸ ਦੀ ਲਪੇਟ ਵਿਚ ਆ ਕੇ ਭਾਰਤੀ ਫੌਜ ਦਾ ਇਕ ਜਵਾਨ ਜਿਸ ਦੀ ਪਛਾਣ 10 ਆਸਾਮ ਰਾਇਫਲਸ ਲੁੰਗਬਾਈ ਏਓਂਮਲਿ ਦੇ ਰੂਪ ਵਿਚ ਕੀਤੀ ਗਈ ਸ਼ਹਿਦ ਹੋ ਗਿਆ। ਉਥੇ ਗੋਲੀਬਾਰੀ ਦੀ ਲਪੇਟ ਵਿਚ ਆ ਕੇ ਜਵਾਨ ਲਿੰਕੋਥਿਨ ਸ਼ਿੰਗੋਨ ਅਤੇ ਜਵਾਨ ਟੈਂਗੇਸਿਕ ਕੋਵਿਨੁਗਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਭਾਰਤੀ ਫੌਜ ਦੇ ਵਿਸ਼ੇਸ਼ ਜਹਾਜ਼ ਨਾਲ ਤੜਕੇ 3 ਵਜੇ ਪੁੰਛ ਤੋਂ ਉਧਮਪੁਰ ਬਿਹਤਰ ਇਲਾਜ ਲਈ ਕਮਾਂਡ ਹਸਪਤਾਲ ਭੇਜ ਦਿੱਤਾ ਗਿਆ। ਉਥੇ ਸ਼ਹੀਦ ਫੌਜੀ ਦੇ ਪਾਰਥਿਵ ਸਰੀਰ ਨੂੰ ਪੁੰਛ ਨਗਰ ਸਥਿਤ ਰਾਜਾ ਸੁਖਦੇਵ ਸਿੰਘ ਜ਼ਿਲਾ ਹਸਪਤਾਲ ਵਿਚ ਪੋਸਟਮਾਰਟਮ ਲਈ ਲਿਆਂਦਾ ਗਿਆ ਅਤੇ ਪੋਸਟਮਾਰਟਮ ਤੋਂ ਬਾਅਦ ਸ਼ਹੀਦ ਦੇ ਪਾਰਥਿਵ ਸਰੀਰ ਨੂੰ ਪੂਰੇ ਸਨਮਾਨ ਦੇ ਨਾਲ ਪੁੰਛ ਸਥਿਤ ਜ਼ਿਲਾ ਹਸਪਤਾਲ ਵਿਚ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀ ਯੂਨਿਟ ਨੂੰ ਸੌਂਪ ਦਿੱਤਾ ਗਿਆ। ਅੰਤਿਮ ਸੰਸਕਾਰ ਦੇ ਲਈ ਜਵਾਨ ਦੇ ਪਾਰਥਿਵ ਸਰੀਰ ਨੂੰ ਆਸਾਮ ਸਥਿਤ ਜੱਦੀ ਪਿੰਡ ਲਿਜਾਇਆ ਜਾ ਰਿਹਾ ਹੈ।


Khushdeep Jassi

Content Editor

Related News