ਟਰੱਕ ਦੀ ਲਪੇਟ ''ਚ ਆਉਣ ਨਾਲ 1 ਦੀ ਮੌਤ, ਲੋਕਾਂ ਨੇ ਸੜਕ ਕੀਤੀ ਜਾਮ

Tuesday, Jun 27, 2017 - 01:31 PM (IST)

ਟਰੱਕ ਦੀ ਲਪੇਟ ''ਚ ਆਉਣ ਨਾਲ 1 ਦੀ ਮੌਤ, ਲੋਕਾਂ ਨੇ ਸੜਕ ਕੀਤੀ ਜਾਮ


ਰਾਂਚੀ— ਕਾਂਟਾ ਟੋਲੀ ਸਥਿਤ ਮੌਲਾਨਾ ਆਜ਼ਾਦ ਕਾਲੋਨੀ ਨੇੜੇ ਮੰਗਲਵਾਰ ਨੂੰ ਇਕ ਟਰੱਕ ਨੇ ਇਕ ਫੇਰੀਵਾਲੇ ਵਾਲੇ ਨੂੰ ਕੁਚਲ ਦਿੱਤਾ। ਉਸ ਦੀ ਘਟਨਾਸਥਾਨ 'ਤੇ ਮੌਤ ਹੋ ਗਈ। ਇਸ ਦੇ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਕਾਟਾ ਟੋਲੀ ਨੂੰ ਜਾਮ ਕਰ ਦਿੱਤਾ। ਸੜਕ 'ਤੇ ਚਾਰੋਂ ਪਾਸੇ ਟਰੱਕ ਖੜ੍ਹੇ ਕਰ ਦਿੱਤੇ ਗਏ ਅਤੇ ਜਾਮ ਲਗਾ ਦਿੱਤਾ ਗਿਆ। ਪੁਲਸ ਦੇ ਸਮਝਾਉਣ 'ਤੇ ਲੋਕਾਂ ਨੇ ਜਾਮ ਹਟਾਇਆ। 

PunjabKesari
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਅਰ ਬਾਜ਼ਾਰ ਥਾਣਾ ਦੀ ਪੁਲਸ ਉਥੇ ਪੁੱਜੀ ਅਤੇ ਲੋਕਾਂ ਨੂੰ ਸਮਝਾਇਆ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸਥਾਨਕ ਲੋਕਾਂ ਦੀ ਮੰਗ 'ਤੇ ਟਰੱਕ ਚਾਲਕ ਖਿਲਾਫ ਕਾਰਵਾਈ ਕਰਨ ਦੀ ਪ੍ਰਕ੍ਰਿਆ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਕਾਟਾ ਟੋਲੀ ਨੇੜੇ ਪੁਲਸ ਵਿਵਸਥਾ ਨਹੀਂ ਹੋਣ ਕਾਰਨ ਟਰੱਕ ਡਰਾਈਵਰ ਤੇਜ਼ ਰਫਤਾਰ 'ਚ ਗੱਡੀ ਚਲਾਉਂਦੇ ਹਨ, ਜਿਸ ਕਾਰਨ ਆਏ ਦਿਨ ਇੱਥੇ ਹਾਦਸੇ ਹੁੰਦੇ ਹਨ।


Related News