ਦਿਨ-ਦਿਹਾੜੇ 1 ਕਰੋੜ ਦੀ ਲੁੱਟ, 8 ਅਪਰਾਧੀਆਂ ਨੇ ਇੰਝਾ ਦਿੱਤਾ ਵਾਰਦਾਤ ਨੂੰ ਅੰਜਾਮ
Tuesday, Mar 18, 2025 - 10:53 PM (IST)

ਨੈਸ਼ਨਲ ਡੈਸਕ - ਬਿਹਾਰ ਵਿੱਚ ਅਪਰਾਧੀਆਂ ਦਾ ਮਨੋਬਲ ਉੱਚਾ ਹੈ। ਪਟਨਾ ਦੇ ਕੰਕੜਬਾਗ ਇਲਾਕੇ 'ਚ ਮੰਗਲਵਾਰ ਨੂੰ ਅੱਠ ਅਪਰਾਧੀਆਂ ਨੇ ਦਿਨ ਦਿਹਾੜੇ 1 ਕਰੋੜ ਰੁਪਏ ਲੁੱਟ ਲਏ। ਕੰਕੜਬਾਗ ਦੇ ਅਸ਼ੋਕ ਨਗਰ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਅਪਰਾਧੀਆਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਕੋਲੋਂ 1 ਕਰੋੜ ਰੁਪਏ ਦੀ ਨਕਦੀ ਅਤੇ ਚਾਰ ਮੋਬਾਈਲ ਫੋਨ ਲੁੱਟ ਲਏ। ਦੱਸਿਆ ਜਾ ਰਿਹਾ ਹੈ ਕਿ ਲੁੱਟ ਨੂੰ ਅੰਜਾਮ ਦੇਣ ਤੋਂ ਬਾਅਦ ਅਪਰਾਧੀ ਨਵਾਦਾ ਵੱਲ ਭੱਜ ਗਏ। ਪੀੜਤਾਂ ਨੇ ਕੰਕੜਬਾਗ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ 8 ਅਪਰਾਧੀ ਸਨ ਅਤੇ ਇਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਹਥਿਆਰ ਸਨ, ਉਨ੍ਹਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਪੈਸੇ ਅਤੇ ਮੋਬਾਈਲ ਫੋਨ ਲੁੱਟ ਲਏ।
ਜ਼ਮੀਨ ਖਰੀਦਣ ਲਈ ਪੈਸੇ ਲੈ ਕੇ ਆਏ ਸਨ ਲੋਕ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਕੰਕੜਬਾਗ ਦੇ ਐੱਸ.ਐੱਚ.ਓ. ਨੀਰਜ ਠਾਕੁਰ ਨੇ ਦੱਸਿਆ ਕਿ ਜ਼ਮੀਨ ਦੇ ਸੌਦੇ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਕੁਝ ਵਿਅਕਤੀਆਂ ਵਿਚਾਲੇ ਗੱਲਬਾਤ ਚੱਲ ਰਹੀ ਸੀ। ਮੰਗਲਵਾਰ ਨੂੰ ਜ਼ਮੀਨ ਖਰੀਦਣ ਲਈ ਖਰੀਦਦਾਰ ਪੱਖ ਦੇ ਲੋਕ 1 ਕਰੋੜ ਰੁਪਏ ਲੈ ਕੇ ਪਹੁੰਚੇ ਸਨ। ਜਿਸ ਦਫ਼ਤਰ ਵਿੱਚ ਜ਼ਮੀਨ ਦਾ ਸੌਦਾ ਹੋ ਰਿਹਾ ਸੀ, ਉੱਥੇ ਇੱਕ-ਦੋ ਵਿਅਕਤੀ ਪਹਿਲਾਂ ਹੀ ਮੌਜੂਦ ਸਨ। ਲੋਕ ਗੱਲਾਂ ਕਰ ਰਹੇ ਸਨ ਕਿ ਅਚਾਨਕ ਚਾਰ-ਪੰਜ ਵਿਅਕਤੀ ਆ ਗਏ, ਉਨ੍ਹਾਂ ਸਾਰਿਆਂ ਦੇ ਹੱਥਾਂ ਵਿੱਚ ਹਥਿਆਰ ਸਨ। ਹਥਿਆਰਾਂ ਦੇ ਜ਼ੋਰ 'ਤੇ ਉਹ ਨਕਦੀ ਸਮੇਤ ਚਾਰ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।