ਦੋ ਦਹਾਕਿਆਂ ’ਚ ਪੁਲਸ ਹਿਰਾਸਤ ’ਚ 1888 ਮੌਤਾਂ, ਦੋਸ਼ੀ ਸਿਰਫ 26 ਪੁਲਸ ਮੁਲਾਜ਼ਮ

11/17/2021 11:37:14 AM

ਨਵੀਂ ਦਿੱਲੀ– ਦੇਸ਼ ਵਿਚ ਪਿਛਲੇ 20 ਸਾਲਾਂ ਵਿਚ ਪੂਰੇ 1888 ਲੋਕਾਂ ਦੀ ਪੁਲਸ ਹਿਰਾਸਤ ਵਿਚ ਮੌਤ ਹੋ ਚੁੱਕੀ ਹੈ ਜਦਕਿ ਇਨ੍ਹਾਂ ਮਾਮਲਿਆਂ ਵਿਚ ਅਜੇ ਤਕ ਸਿਰਫ 26 ਪੁਲਸ ਮੁਲਾਜ਼ਮ ਹੀ ਦੋਸ਼ੀ ਠਹਿਰਾਏ ਜਾ ਸਕੇ ਹਨ। ਉੱਤਰ ਪ੍ਰਦੇਸ਼ ਦੇ ਕਾਸਗੰਜ ਵਿਚ 22 ਸਾਲਾ ਨੌਜਵਾਨ ਅਲਤਾਫ ਦੀ ਪੁਲਸ ਹਿਰਾਸਤ ਵਿਚ ਹੋਈ ਮੌਤ ਨੇ ਇਕ ਵਾਰ ਫਿਰ ਤੋਂ ਹਿਰਾਸਤ ਵਿਚ ਹੋਣ ਵਾਲੀਆਂ ਮੌਤਾਂ ਸਬੰਧੀ ਬਹਿਸ ਛੇੜ ਦਿੱਤੀ ਹੈ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਮੁਤਾਬਕ ਦੇਸ਼ ਵਿਚ ਪਿਛਲੇ 20 ਸਾਲਾਂ ਦੇ ਡਾਟਾ ਨੂੰ ਦੇਖਿਆ ਜਾਵੇ ਤਾਂ ਹਿਰਾਸਤ ਵਿਚ ਮੌਤ ਮਾਮਲੇ ਵਿਚ ਪੁਲਸ ਮੁਲਾਜ਼ਮਾਂ ਖਿਲਾਫ 893 ਮਾਮਲੇ ਦਰਜ ਹੋਏ ਹਨ। ਇਨ੍ਹਾਂ 358 ਦੇ ਖਿਲਾਫ ਦੋਸ਼ ਪੱਤਰ ਦਾਖਲ ਕੀਤੇ ਗਏ। ਪਰ ਦੋਸ਼ੀ ਕਰਾਰ ਸਿਰਫ 26 ਪੁਲਸ ਮੁਲਾਜ਼ਮ ਹੋਏ ਹਨ।

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ

ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ ਹਿਰਾਸਤ ਵਿਚ ਹੋਈਆਂ ਮੌਤਾਂ ਲਈ 2006 ਵਿਚ ਸਭ ਤੋਂ ਜ਼ਿਆਦਾ 11 ਪੁਲਸ ਮੁਲਾਜ਼ਮ ਦੋਸ਼ੀ ਠਹਿਰਾਏ ਗਏ ਸਨ। ਜਿਸ ਵਿਚ ਉੱਤਰ ਪ੍ਰਦੇਸ਼ ਵਿਚ 7 ਅਤੇ ਮੱਧ ਪ੍ਰਦੇਸ਼ ਵਿਚ 4 ਲੋਕ ਦੋਸ਼ੀ ਪਾਏ ਗਏ ਸਨ। ਪਿਛਲੇ ਸਾਲ ਭਾਵ 2020 ਵਿਚ 76 ਲੋਕਾਂ ਦੀ ਮੌਤ ਹਿਰਾਸਤ ਵਿਚ ਹੋਈ ਹੈ। ਜਿਸ ਵਿਚ ਗੁਜਰਾਤ ਵਿਚ ਸਭ ਤੋਂ ਜ਼ਿਆਦਾ 15 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਹਰਿਆਣਾ, ਕਰਨਾਟਕਾ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡਿਸ਼ਾ, ਪੰਜਾਬ, ਰਾਜਸਥਾਨ, ਤਮਿਲਨਾਡੁ, ਤੇਲੰਗਾਨਾ ਅਤੇ ਪੱਛਮੀ ਬੰਗਾਲ ਵਿਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਪਿਛਲੇ ਸਾਲ ਕਿਸੇ ਨੂੰ ਵੀ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ– ਇੰਟਰਨੈੱਟ ਦੇ ਸਾਈਡ ਇਫੈਕਟ ਜਾਣ ਹੋਵੇਗੇ ਹੈਰਾਨ, ਰੋਜ਼ਾਨਾ ਕਰੀਬ 5 ਘੰਟੇ ਫੋਨ ’ਤੇ ਬਿਤਾ ਰਹੇ ਨੇ ਭਾਰਤੀ

ਐੱਨ. ਸੀ. ਆਰ. ਬੀ. 2017 ਵਿਚ ਹਿਰਾਸਤ ਵਿਚ ਮੌਤ ਦੇ ਮਾਮਲਿਆਂ ਵਿਚ ਗ੍ਰਿਫਤਾਰ ਪੁਲਸ ਮੁਲਾਜ਼ਮਾਂ ਦਾ ਡਾਟਾ ਜਾਰੀ ਕਰ ਰਿਹਾ ਹੈ। ਪਿਛਲੇ ਚਾਰ ਸਾਲਾਂ ਵਿਚ ਹਿਰਾਸਤ ਵਿਚ ਹੋਈਆਂ ਮੌਤਾਂ ਦੇ ਸਿਲਸਿਲੇ ਵਿਚ 96 ਪੁਲਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ, ਇਸ ਵਿਚ ਪਿਛਲੇ ਸਾਲ ਦਾ ਡਾਟਾ ਸ਼ਾਮਲ ਨਹੀਂ ਹੈ। ਬਿਊਰੋ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2001 ਤੋਂ ਬਾਅਦ ਤੋਂ, ਰਿਮਾਂਡ ’ਤੇ ਨਹੀਂ ਸ਼੍ਰੇਣੀ ਵਿਚ 1,185 ਮੌਤਾਂ ਅਤੇ ਰਿਮਾਂਡ ਵਿਚ ਸ਼੍ਰੇਣੀ ਵਿਚ 703 ਮੌਤਾਂ ਹੋਈਆਂ ਹਨ।

ਪਿਛਲੇ ਦੋ ਦਹਾਕਿਆਂ ਦੌਰਾਨ ਹਿਰਾਸਤ ਵਿਚ ਹੋਈਆਂ ਮੌਤਾਂ ਦੇ ਸਬੰਧ ਵਿਚ ਪੁਲਸ ਮੁਲਾਜ਼ਮਾਂ ਦੇ ਖਿਲਾਫ ਦਰਜ 893 ਮਾਮਲਿਆਂ ਵਿਚੋਂ 518 ਉਨ੍ਹਾਂ ਲੋਕਾਂ ਨਾਲ ਸਬੰਧਤ ਹਨ ਜੋ ਰਿਮਾਂਡ ’ਤੇ ਨਹੀਂ ਸਨ। ਉੱਤਰ ਪ੍ਰਦੇਸ਼ ਦੇ ਸਾਬਕਾ ਡੀ. ਜੀ. ਪੀ. ਪ੍ਰਕਾਸ਼ ਦੇ ਕੰਮਕਾਜ਼ ਵਿਚ ਖਾਮੀਆਂ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 20 ਸਾਲਾਂ ਵਿਚ ਹਿਰਾਸਤ ਵਿਚ ਹੋਣ ਵਾਲੀਆਂ 1888 ਮੌਤਾਂ ਭਾਰਤ ਦੇ ਆਕਾਰ ਅਤੇ ਆਬਾਦੀ ਵਾਲੇ ਦੇਸ਼ ਲਈ ਕੋਈ ਵੱਡੀ ਗਿਣਤੀ ਨਹੀਂ ਹੈ। ਪਰ ਜੋ ਅਹਿਮ ਹੈ, ਉਹ ਇਹ ਹੈ ਕਿ ਪੁਲਸ ਮੁਲਾਜ਼ਮ ਥਰਡ-ਡਿਗਰੀ ਤਰੀਕਿਆਂ ਦੀ ਵਰਤੋਂ ਕਰਦੇ ਹਨ, ਹਿਰਾਸਤ ਵਿਚ ਇਕ ਵਿਅਕਤੀ ਨੂੰ ਸੱਟ ਮਾਰਦੇ ਹਨ। ਇਹ ਗਲਤ ਚੀਜ਼ ਹੈ। ਪੁਲਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਅਤੇ ਸਿੱਖਿਅਤ ਕਰਨ ਦੀ ਲੋੜ ਹੈ, ਉਨ੍ਹਾਂ ਨੇ ਜਾਂਚ ਦੇ ਵਿਗਿਆਨਕ ਤਰੀਕਿਆਂ ਅਤੇ ਉਚਿਤ ਪੁੱਛਗਿੱਛ ਤਕਨੀਕ ’ਤੇ ਭਰੋਸਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ


Rakesh

Content Editor

Related News