ਕੋਰੋਨਾ ਦੀ ਰਫ਼ਤਾਰ ਪਈ ਮੱਠੀ, ਦੇਸ਼ ''ਚ 2 ਸਾਲਾਂ ਬਾਅਦ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ

Sunday, Mar 20, 2022 - 11:42 AM (IST)

ਕੋਰੋਨਾ ਦੀ ਰਫ਼ਤਾਰ ਪਈ ਮੱਠੀ, ਦੇਸ਼ ''ਚ 2 ਸਾਲਾਂ ਬਾਅਦ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਐਤਵਾਰ ਨੂੰ ਕੋਰੋਨਾ ਦੇ 1,761 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 4,30,07,841 ਹੋ ਗਈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 26,240 ਰਹਿ ਗਈ ਹੈ। ਸੰਕਰਮਣ ਦੇ ਨਵੇਂ ਮਾਮਲੇ 2 ਸਾਲਾਂ ਬਾਅਦ ਸਭ ਤੋਂ ਘੱਟ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ 'ਚ 127 ਹੋਰ ਲੋਕਾਂ ਦੀ ਸੰਕਰਮਣ ਨਾਲ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 5,16,479 ਹੋ ਗਈ। ਦੇਸ਼ 'ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 26,240 ਰਹਿ ਗਈ ਹੈ, ਜੋ ਕੁੱਲ ਮਾਮਲਿਆਂ ਦਾ 0.06 ਫੀਸਦੀ ਹੈ। ਸੰਕਰਮਣ ਤੋਂ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 98.74 ਫੀਸਦੀ ਹੈ। ਸਿਹਤ ਮੰਤਰਾਲਾ ਅਨੁਸਾਰ, ਪਿਛਲੇ 24 ਘੰਟਿਆਂ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ 1,562 ਦੀ ਕਮੀ ਦਰਜ ਕੀਤੀ ਗਈ ਹੈ। 

ਇਹ ਵੀ ਪੜ੍ਹੋ : J&K : ਭਾਰਤੀ ਫ਼ੌਜ ਨੇ LOC ਨੇੜੇ ਸਥਾਪਤ ਕੀਤਾ ਅਖਰੋਟ ਪ੍ਰੋਸੈਸਿੰਗ ਪਲਾਂਟ, ਕਿਸਾਨਾਂ ਨੂੰ ਹੋਵੇਗਾ ਫ਼ਾਇਦਾ

ਸਿਹਤ ਮੰਤਰਾਲਾ ਅਨੁਸਾਰ ਰੋਜ਼ਾਨਾ ਸੰਕਰਮਣ ਦਰ 0.41 ਫੀਸਦੀ ਹੈ ਅਤੇ ਹਫ਼ਤਾਵਾਰ ਸੰਕਰਮਣ ਦਰ ਵੀ 0.41 ਫੀਸਦੀ ਹੈ। ਮੰਤਰਾਲਾ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 4,31,973 ਨਮੂਨਿਆਂ ਦੀ ਕੋਰੋਨਾ ਸੰਬੰਧੀ ਜਾਂਚ ਕੀਤੀ ਗਈ ਹੈ ਅਤੇ ਹੁਣ ਤੱਕ 78.26 ਕਰੋੜ ਤੋਂ ਵਧ ਨਮੂਨਿਆਂ ਦੀ ਜਾਂਚ ਹੋਈ ਹੈ। ਸੰਕਰਮਣ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਕੇ 4,24,65,122 ਹੋ ਗਈ ਹੈ ਅਤੇ ਮੌਤ ਦਰ 1.20 ਫੀਸਦੀ ਹੈ। ਉੱਥੇ ਹੀ ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 181.21 ਕਰੋੜ ਤੋਂ ਵਧ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News