ਹੈਦਰਾਬਾਦ ਹਵਾਈ ਅੱਡੇ ''ਤੇ ਦੋ ਯਾਤਰੀਆਂ ਕੋਲੋਂ 1.7 ਕਿਲੋਗ੍ਰਾਮ ਸੋਨਾ ਜ਼ਬਤ

Tuesday, Jun 06, 2023 - 04:05 PM (IST)

ਹੈਦਰਾਬਾਦ ਹਵਾਈ ਅੱਡੇ ''ਤੇ ਦੋ ਯਾਤਰੀਆਂ ਕੋਲੋਂ 1.7 ਕਿਲੋਗ੍ਰਾਮ ਸੋਨਾ ਜ਼ਬਤ

ਹੈਦਰਾਬਾਦ- ਹੈਦਰਾਬਾਦ 'ਚ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਕਰੋੜ ਰੁਪਏ ਦੇ ਮੁੱਲ ਦੇ ਸੋਨੇ ਦੀ ਤਸਕਰੀ ਦੇ ਦੋਸ਼ 'ਚ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੋ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਬੀਤੀ ਰਾਤ ਹੈਦਰਾਬਾਦ ਕਸਟਮ ਵਿਭਾਗ ਦੀ ਇਕਾਈ ਦੇ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੁਬਈ ਤੋਂ ਇੱਥੇ ਆਏ ਦੋ ਪੁਰਸ਼ ਯਾਤਰੀਆਂ ਨੂੰ ਰੋਕਿਆ। 

ਯਾਤਰੀਆਂ ਦੀ ਤਲਾਸ਼ੀ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੇ ਆਪਣੇ ਪ੍ਰਾਈਵੇਟ ਪਾਰਟ ਨੇੜੇ ਟੇਪ ਨਾਲ ਸੋਨੇ ਦੇ ਲੇਪ ਵਾਲੇ ਕੁਝ ਕੈਪਸੂਲ ਲੁਕੋ ਕੇ ਰੱਖੇ ਸਨ। ਕਸਟਮ ਵਿਭਾਗ ਨੇ ਭਾਰਤੀ ਕਸਟਮ ਐਕਟ, 1962 ਤਹਿਤ ਗ੍ਰਿਫ਼ਤਾਰ ਕੀਤੇ ਗਏ ਦੋਹਾਂ ਯਾਤਰੀਆਂ ਕੋਲੋਂ 1,05,21,701 ਰੁਪਏ ਦੀ ਮੁੱਲ ਦਾ ਕੁੱਲ 1,705.3 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।


author

Tanu

Content Editor

Related News