ਮੌਨੀ ਮੱਸਿਆ ''ਤੇ ਪ੍ਰਯਾਗਰਾਜ ''ਚ 1.30 ਕਰੋੜ ਲੋਕਾਂ ਨੇ ਗੰਗਾ ''ਚ ਲਗਾਈ ਡੁਬਕੀ

02/01/2022 3:50:23 PM

ਪ੍ਰਯਾਗਰਾਜ (ਭਾਸ਼ਾ)- ਮੌਨੀ ਮੱਸਿਆ 'ਤੇ ਮੰਗਲਵਾਰ ਨੂੰ ਦੁਪਹਿਰ 12 ਵਜੇ ਤੱਕ ਲਗਭਗ 1.30 ਕਰੋੜ ਲੋਕਾਂ ਨੇ ਇੱਥੇ ਗੰਗਾ ਅਤੇ ਸੰਗਮ 'ਚ ਇਸ਼ਨਾਨ ਕੀਤਾ। ਸੋਮਵਾਰ ਰਾਤ 11 ਵਜੇ ਤੱਕ ਕਰੀਬ 50 ਲੱਖ ਸ਼ਰਧਾਲੂਆਂ ਨੇ ਇੱਥੇ ਗੰਗਾ ਅਤੇ ਸੰਗਮ 'ਚ ਇਸ਼ਨਾਨ ਕੀਤਾ ਸੀ। ਮੇਲਾ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਮੰਗਲਵਾਰ ਦੁਪਹਿਰ 12 ਵਜੇ ਤੱਕ ਲਗਭਗ 1 ਕਰੋੜ 30 ਲੱਖ ਸ਼ਰਧਾਲੂਆਂ ਨੇ ਇੱਥੇ ਚੱਲ ਰਹੇ ਮਾਘ ਮੇਲੇ 'ਚ ਗੰਗਾ ਅਤੇ ਸੰਗਮ 'ਚ ਡੁਬਕੀ ਲਗਾਈ। ਮੌਨੀ ਮਸੱਸਿਆ ਦਾ ਮਹੂਰਤ ਸੋਮਵਾਰ ਦੁਪਹਿਰ 2.30 ਵਜੇ ਤੋਂ ਲੱਗ ਗਿਆ, ਜੋ ਮੰਗਲਵਾਰ ਸਵੇਰੇ 11.16 ਵਜੇ ਤੱਕ ਸੀ। ਹਾਲਾਂਕਿ ਸ਼ਰਧਾਲੂਆਂ ਦੇ ਸ਼ਾਮ ਤੱਕ ਗੰਗਾ ਇਸ਼ਨਾਨ ਕਰਨ ਦੀ ਸੰਭਾਵਨਾ ਹੈ।

PunjabKesari

ਉਨ੍ਹਾਂ ਦੱਸਿਆ ਕਿ ਧਰਮਸ਼ਾਸਤਰਾਂ ਅਨੁਸਾਰ, ਜੇਕਰ ਮੱਸਿਆ ਦੀ ਤਾਰੀਖ਼ ਸੋਮਵਾਰ ਨੂੰ ਸੂਰਜ ਡੁਬਣ ਤੋਂ ਕੁਝ ਪਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਨੂੰ ਸੋਮਵਤੀ ਮੱਸਿਆ ਕਿਹਾ ਜਾਂਦਾ ਹੈ, ਜਿਸ 'ਚ ਪਿਤਰਾਂ ਦੇ ਕੰਮ ਵੀ ਕੀਤੇ ਜਾ ਸਕਦੇ ਹਨ। ਉਨ੍ਹਾਂ ਅਨੁਸਾਰ, ਅਜਿਹਾ ਮੰਨਿਆ ਜਾਂਦਾ ਹੈ ਕਿ ਮੱਸਿਆ ਨੂੰ ਪਿੰਡ ਦਾਨ ਕਰਨ ਪਿਤਰਾਂ ਦੀ ਤ੍ਰਿਪਤੀ ਹੁੰਦੀ ਹੈ। ਮੇਲਾ ਦਫ਼ਤਰ ਅਨੁਸਾਰ ਸੌਖੀ ਆਵਾਜਾਈ ਅਤੇ ਸੁਰੱਖਿਅਤ ਸੰਗਮ ਇਸ਼ਨਾਨ ਲਈ ਪੂਰਾ ਮੇਲਾ ਖੇਤਰ 'ਚ ਵੱਖ-ਵੱਖ ਸਥਾਨਾਂ 'ਤੇ ਪੁਲਸ ਦੀਆਂ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੂਰੇ ਮੇਲਾ ਖੇਤਰ ਦੀ ਸੀ.ਸੀ.ਟੀ.ਵੀ. ਅਤੇ ਡਰੋਨ ਕੈਮਰਿਆਂ ਦੇ ਮਾਧਿਅਮ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਪ੍ਰਦੇਸ਼ ਦੇ ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰ ਨੇ ਮੌਨੀ ਮੱਸਿਆ 'ਤੇ ਇਕ ਕਰੋੜ ਸ਼ਰਧਾਲੂਆਂ ਦੇ ਗੰਗਾ ਇਸ਼ਨਾਨ ਕਰਨ ਦੀ ਉਮੀਦ ਜਤਾਈ ਸੀ। ਉਨ੍ਹਾਂ ਨੇ ਪੂਰੇ ਮੇਲਾ ਖੇਤਰ ਦਾ ਦੌਰਾ ਕਰ ਕੇ ਸਹੂਲਤਾਂ ਦਾ ਜਾਇਜ਼ਾ ਲਿਆ ਸੀ।


DIsha

Content Editor

Related News