ਦੇਸ਼ ਦੇ ਹਰ ਹਿੱਸੇ ''ਚ ਫਸੇ 1.20 ਲੱਖ ਲੋਕਾਂ ਨੂੰ ਲਿਆਂਦਾ ਗਿਆ ਜੰਮੂ-ਕਸ਼ਮੀਰ ਵਾਪਸ

Friday, Jun 12, 2020 - 01:02 AM (IST)

ਦੇਸ਼ ਦੇ ਹਰ ਹਿੱਸੇ ''ਚ ਫਸੇ 1.20 ਲੱਖ ਲੋਕਾਂ ਨੂੰ ਲਿਆਂਦਾ ਗਿਆ ਜੰਮੂ-ਕਸ਼ਮੀਰ ਵਾਪਸ

ਜੰਮੂ- ਜੰਮੂ/ਕਸ਼ਮੀਰ ਪ੍ਰਸ਼ਾਸਨ ਕੇਂਦਰੀ ਸ਼ਾਸਤ ਪ੍ਰਦੇਸ਼ ਦੇ 1.20 ਲੱਖ ਤੋਂ ਜ਼ਿਆਦਾ ਨਿਵਾਸੀਆਂ ਨੂੰ ਵਾਪਸ ਲਿਆ ਚੁੱਕੇ ਹਨ ਜੋ ਕੋਰੋਨਾ ਵਾਇਰਸ 'ਤੇ ਕਾਬੂ ਦੇ ਲਈ ਲਾਗੂ ਲਾਕਡਾਊਨ ਦੇ ਕਾਰਨ ਦੇਸ਼ ਦੇ ਹੋਰ ਹਿੱਸਿਆਂ 'ਚ ਫਸੇ ਹੋਏ ਸਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਵਾਪਸ ਲਿਆਉਣ ਦੇ ਦੌਰਾਨ ਸਾਰੇ ਲੋੜੀਦੇ ਦਿਸ਼ਾ-ਨਿਰਦੇਸ਼ਾਂ ਤੇ ਮਾਨਕ ਸੰਚਾਲਨ ਪ੍ਰਕਿਰਿਆਵਾਂ ਦਾ ਸਖਤੀ ਨਾਲ ਪਾਲਣ ਕੀਤਾ ਗਿਆ। ਇਕ ਅਧਿਕਾਰਿਕ ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇਸ਼ ਦੇ ਹੋਰ ਹਿੱਸਿਆਂ 'ਚ ਫਸੇ ਲੱਗਭਗ 1,20,868 ਲੋਕਾਂ ਨੂੰ ਵਿਸ਼ੇਸ਼ ਟਰੇਨਾਂ ਤੇ ਬੱਸਾਂ ਦੇ ਰਾਹੀ ਵਾਪਸ ਲਿਆਂਦਾ ਜਾ ਚੁੱਕਿਆ ਹੈ। ਇਨ੍ਹਾਂ ਲੋਕਾਂ ਨੂੰ 50 ਵਿਸ਼ੇਸ਼ ਰੇਲ ਗੱਡੀਆਂ ਤੋਂ ਇਲਾਵਾ ਬੱਸਾਂ ਰਾਹੀ ਵਾਪਸ ਲਿਆਂਦਾ ਗਿਆ ਹੈ।


author

Gurdeep Singh

Content Editor

Related News