ਹੁਣ ਏਅਰਪੋਰਟ 'ਤੇ ਵੀ ਵਸੂਲ ਕੀਤਾ ਜਾਵੇਗਾ 'ਟੋਲ ਟੈਕਸ', ਲਏ ਜਾਣਗੇ ਇੰਨੇ ਪੈਸੇ
Thursday, Nov 21, 2024 - 05:58 PM (IST)
ਨਵੀਂ ਦਿੱਲੀ : ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (IGI) ਜਲਦੀ ਹੀ ਉਨ੍ਹਾਂ ਲੋਕਾਂ ਤੋਂ ਟੋਲ ਟੈਕਸ ਵਸੂਲੇਗਾ, ਜੋ ਆਪਣੇ ਪਰਿਵਾਰ, ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਰਸੀਵ ਕਰਨ ਲਈ ਆਗਮਨ ਟਰਮੀਨਲ 'ਤੇ ਆਉਂਦੇ ਹਨ। ਦਿੱਲੀ ਏਅਰਪੋਰਟ ਪ੍ਰਾਈਵੇਟ ਲਿਮਟਿਡ (DIAL) T-3 ਦੇ ਆਗਮਨ ਟਰਮੀਨਲ 'ਤੇ 'ਏਅਰਪੋਰਟ ਟੋਲ ਟੈਕਸ' ਇਕੱਠਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਟੋਲ ਟੈਕਸ ਉਸੇ ਤਰ੍ਹਾਂ ਲਿਆ ਜਾਵੇਗਾ ਜਿਸ ਤਰ੍ਹਾਂ ਟੋਲ ਸੜਕਾਂ 'ਤੇ ਵਾਹਨ ਮਾਲਕਾਂ ਤੋਂ ਟੋਲ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ - BREAKING : ਪਿਓ-ਪੁੱਤਰ ਨੇ ਸਾਈਡ ਨਾ ਦੇਣ 'ਤੇ ਸਕੂਲ ਵੈਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ
ਕੀ ਹੋਵੇਗਾ ਨਵਾਂ ਸਿਸਟਮ
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੂਤਰਾਂ ਅਨੁਸਾਰ DIAL ਨੇ ਇਸ ਪ੍ਰਣਾਲੀ ਦੀ ਪੂਰੀ ਰੂਪਰੇਖਾ ਤਿਆਰ ਕਰ ਲਈ ਹੈ। ਇਸ ਲਈ ਟੀ-3 ਦੇ ਅਰਾਈਵਲ ਟਰਮੀਨਲ ਦੀ ਤੀਜੀ ਲੇਨ ਵਿੱਚ ਨਵਾਂ ਸਿਸਟਮ ਲਗਾਇਆ ਗਿਆ ਹੈ। ਇਸ ਵਿਵਸਥਾ ਦੇ ਤਹਿਤ ਕਾਰਾਂ ਨੂੰ ਅਰਾਈਵਲ ਟਰਮੀਨਲ ਦੀ ਤੀਜੀ ਲੇਨ 'ਚ ਨਿਸ਼ਚਿਤ ਸਮੇਂ ਲਈ ਪਾਰਕ ਕਰਨ ਦੀ ਇਜਾਜ਼ਤ ਹੋਵੇਗੀ। ਇਹ ਸਮਾਂ ਪਹਿਲੇ ਅੱਠ ਤੋਂ ਦਸ ਮਿੰਟ ਲਈ ਮੁਫ਼ਤ ਹੋਵੇਗਾ ਪਰ ਇਸ ਤੋਂ ਬਾਅਦ ਜੇਕਰ ਕੋਈ ਵਾਹਨ ਜ਼ਿਆਦਾ ਸਮਾਂ ਖੜ੍ਹਾ ਰਹਿੰਦਾ ਹੈ ਤਾਂ ਉਸ ਸਮੇਂ ਲਈ ਚਾਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ
ਕਿੰਨੀ ਹੋਵੇਗੀ ਕੀਮਤ
ਸੂਤਰਾਂ ਦੇ ਅਨੁਸਾਰ ਇਸ ਏਅਰਪੋਰਟ ਟੋਲ ਟੈਕਸ ਦੀ ਸ਼ੁਰੂਆਤੀ ਦਰ ਕਰੀਬ 70 ਰੁਪਏ ਦੇ ਕਰੀਬ ਹੋ ਸਕਦੀ ਹੈ। ਇਹ ਚਾਰਜ ਫਾਸਟੈਗ ਦੇ ਰਾਹੀਂ ਵੀ ਇਕੱਠਾ ਕੀਤਾ ਜਾ ਸਕਦਾ ਹੈ, ਜਿਵੇਂ ਕਿ ਟੋਲ ਰੋਡ 'ਤੇ ਵਸੂਲਿਆ ਜਾਂਦਾ ਹੈ।
ਪਹਿਲਾਂ ਵੀ ਹੋਇਆ ਸੀ ਇਕ ਨਵਾਂ ਬਦਲਾਅ
ਇਸ ਤੋਂ ਪਹਿਲਾਂ, DIAL ਨੇ T-3 ਦੇ ਆਗਮਨ ਟਰਮੀਨਲ 'ਤੇ ਇਕ ਨਵਾਂ ਸਿਸਟਮ ਲਾਗੂ ਕੀਤਾ ਗਿਆ ਸੀ, ਜਿਸ ਵਿਚ ਪ੍ਰਾਇਵੇਟ ਗੱਡੀਆਂ ਨੂੰ ਸਿੱਧੇ ਅਰਾਇਵ ਟਰਮੀਨਲ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਸੀ। ਹੁਣ ਉਨ੍ਹਾਂ ਨੂੰ ਮਲਟੀਲੇਵਲ ਕਾਰ ਪਾਰਕਿੰਗ ਵਿਚ ਪਾਰਕ ਕਰਨ ਲਈ ਕਿਹਾ ਜਾਂਦਾ ਸੀ। ਪਹਿਲਾਂ ਕੁਝ ਮਿੰਟਾਂ ਲਈ ਪਾਰਕਿੰਗ ਮੁਫ਼ਤ ਸੀ ਪਰ ਉਸ ਤੋਂ ਬਾਅਦ ਪਾਰਕਿੰਗ ਲਈ ਚਾਰਜ ਲਿਆ ਜਾਂਦਾ ਸੀ।
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ
ਮਾਰਸ਼ਲ ਪ੍ਰਣਾਲੀ ਦੀ ਥਾਂ ਹੁਣ ਏਅਰਪੋਰਟ ਟੋਲ ਟੈਕਸ ਪ੍ਰਣਾਲੀ
ਆਗਮਨ ਟਰਮੀਨਲ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ DIAL ਨੇ ਪਹਿਲਾਂ ਮਾਰਸ਼ਲ ਪ੍ਰਣਾਲੀ ਲਾਗੂ ਕੀਤੀ ਸੀ। ਇਸ ਪ੍ਰਣਾਲੀ ਵਿੱਚ ਮਾਰਸ਼ਲ ਵਾਹਨਾਂ ਨੂੰ ਪਾਰਕਿੰਗ ਤੋਂ ਰੋਕਦੇ ਸਨ, ਤਾਂ ਜੋ ਆਵਾਜਾਈ ਕੰਟਰੋਲ ਵਿੱਚ ਰਹੇ। ਹੁਣ DIAL ਮਾਰਸ਼ਲ ਪ੍ਰਣਾਲੀ ਦੀ ਥਾਂ 'ਤੇ ਨਵੀਂ ਏਅਰਪੋਰਟ ਅਰਾਈਵਲ ਟੋਲ ਟੈਕਸ ਪ੍ਰਣਾਲੀ ਲਾਗੂ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਵੀਂ ਪ੍ਰਣਾਲੀ ਦਾ ਟਰਾਇਲ ਰਨ ਵੀ ਸਫ਼ਲਤਾਪੂਰਵਕ ਹੋ ਚੁੱਕਾ ਹੈ।
ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8