ਹੁਣ ਪੂਰੇ ਦੇਸ਼ ਦੀ ਪ੍ਰਦੂਸ਼ਣ ਸਮੱਸਿਆ ''ਤੇ SC ਕਰੇਗਾ ਸੁਣਵਾਈ, ਕੇਂਦਰ ਤੋਂ ਮੰਗੀ ਪ੍ਰਦੂਸ਼ਿਤ ਸ਼ਹਿਰਾਂ ਦੀ ਜਾਣਕਾਰੀ

Tuesday, Dec 17, 2024 - 10:23 AM (IST)

ਹੁਣ ਪੂਰੇ ਦੇਸ਼ ਦੀ ਪ੍ਰਦੂਸ਼ਣ ਸਮੱਸਿਆ ''ਤੇ SC ਕਰੇਗਾ ਸੁਣਵਾਈ, ਕੇਂਦਰ ਤੋਂ ਮੰਗੀ ਪ੍ਰਦੂਸ਼ਿਤ ਸ਼ਹਿਰਾਂ ਦੀ ਜਾਣਕਾਰੀ

ਨਵੀਂ ਦਿੱਲੀ- ਦਿੱਲੀ-ਐੱਨਸੀਆਰ ਦੀ ਖ਼ਰਾਬ ਹਵਾ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਦੂਸ਼ਣ ਦੇ ਮੁੱਦੇ 'ਤੇ ਉਸ ਦੀ ਸੁਣਵਾਈ ਸਿਰਫ਼ ਦਿੱਲੀ ਐੱਨਸੀਆਰ ਤੱਕ ਸੀਮਤ ਨਹੀਂ ਰਹੇਗੀ। ਅਦਾਲਤ ਦੇਸ਼ ਭਰ 'ਚ ਪ੍ਰਦੂਸ਼ਣ ਦੀ ਸਥਿਤੀ ਅਤੇ ਅਪਣਾਏ ਜਾਣ ਵਾਲੇ ਉਪਾਵਾਂ ਬਾਰੇ ਸੁਣਵਾਈ ਕਰੇਗੀ। ਸੁਪਰੀਮ ਕੋਰਟ 'ਚ ਜਸਟਿਸ ਅਭੈ ਐੱਸ ਓਕ ਅਤੇ ਜਸਟਿਸ ਮਨਮੋਹਨ ਦੀ ਬੈਂਚ ਨੇ ਕਿਹਾ ਕਿ ਹੁਣ ਪ੍ਰਦੂਸ਼ਣ ਦੇਸ਼ ਵਿਆਪੀ ਸਮੱਸਿਆ ਹੈ। ਇਸ ਲਈ ਅਸੀਂ ਇਸ ਸੁਣਵਾਈ ਦਾ ਦਾਇਰਾ ਵਧਾ ਰਹੇ ਹਾਂ। ਅਦਾਲਤ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।

ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਦਿੱਲੀ-NCR ਦੀ ਤਰਜ਼ 'ਤੇ ਦੇਸ਼ ਦੇ ਹੋਰ ਪ੍ਰਦੂਸ਼ਿਤ ਸ਼ਹਿਰਾਂ 'ਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵਰਗਾ ਸਿਸਟਮ ਬਣਾਇਆ ਜਾ ਸਕਦਾ ਹੈ? ਅਦਾਲਤ ਨੇ ਕਿਹਾ ਕਿ ਇਹ ਗਲਤ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਕਿਉਂਕਿ ਸੁਪਰੀਮ ਕੋਰਟ ਦਿੱਲੀ 'ਚ ਹੈ, ਇਸ ਲਈ ਅਦਾਲਤ ਦੀ ਚਿੰਤਾ ਸਿਰਫ਼ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਹੀ ਹੈ। ਸੁਪਰੀਮ ਕੋਰਟ ਨੇ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਸਬੰਧੀ ਲੋੜੀਂਦੀ ਜਾਣਕਾਰੀ ਨਾ ਦੇਣ ਲਈ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ। ਅਦਾਲਤ ਨੇ ਮੁੱਖ ਸਕੱਤਰ ਨੂੰ 19 ਦਸੰਬਰ ਨੂੰ ਹੋਣ ਵਾਲੀ ਸੁਣਵਾਈ 'ਚ ਨਿੱਜੀ ਤੌਰ 'ਤੇ ਹਾਜ਼ਰ ਹੋਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਮੁੱਖ ਸਕੱਤਰ ਅਗਲੀ ਸੁਣਵਾਈ ਤੱਕ 11 ਨਵੰਬਰ ਦੇ ਸਾਡੇ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਹਲਫ਼ਨਾਮਾ ਦਾਇਰ ਨਹੀਂ ਕਰਦੇ ਹਨ ਤਾਂ ਅਸੀਂ ਮਾਣਹਾਨੀ ਦੀ ਕਾਰਵਾਈ ਵੀ ਸ਼ੁਰੂ ਕਰਾਂਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News