85 ਨਵੇਂ ਕੇਂਦਰੀ ਤੇ 28 ਨਵੋਦਿਆ ਵਿਦਿਆਲਿਆ ਨੂੰ ਮਿਲੀ ਮਨਜ਼ੂਰੀ, ਦਿੱਲੀ ਮੈਟਰੋ ਬਾਰੇ ਵੀ ਖੁਸ਼ਖਬਰੀ

Saturday, Dec 07, 2024 - 12:52 PM (IST)

85 ਨਵੇਂ ਕੇਂਦਰੀ ਤੇ 28 ਨਵੋਦਿਆ ਵਿਦਿਆਲਿਆ ਨੂੰ ਮਿਲੀ ਮਨਜ਼ੂਰੀ, ਦਿੱਲੀ ਮੈਟਰੋ ਬਾਰੇ ਵੀ ਖੁਸ਼ਖਬਰੀ

ਨਵੀਂ ਦਿੱਲੀ (ਏਜੰਸੀ)- ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ 85 ਨਵੇਂ ਕੇਂਦਰੀ ਵਿਦਿਆਲਿਆ ਅਤੇ 28 ਨਵੇਂ ਨਵੋਦਿਆ ਵਿਦਿਆਲਿਆ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵੈਸ਼ਨਵ ਨੇ ਕਿਹਾ ਕਿ ਮੰਤਰੀ ਮੰਡਲ ਨੇ ਇਕ ਕੇਂਦਰੀ ਵਿਦਿਆਲਿਆ ਦੇ ਵਿਸਤਾਰ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਨਵੇਂ ਕੇਂਦਰੀ ਵਿਦਿਆਲਿਆ ਦੇ ਖੁੱਲ੍ਹਣ ਨਾਲ ਦੇਸ਼ ਭਰ ਵਿੱਚ 82,000 ਤੋਂ ਵੱਧ ਵਿਦਿਆਰਥੀਆਂ ਨੂੰ ਸਸਤੀ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ: ਮਹਾਰਾਜਾ ਚਾਰਲਸ ਨੇ UK 'ਚ ਭਾਰਤੀ ਭਾਈਚਾਰੇ ਦੇ 2 ਮੈਂਬਰਾਂ ਨੂੰ ਦਿੱਤੇ ਸਨਮਾਨ ਕੀਤੇ 'ਰੱਦ'

PunjabKesari

ਬਿਆਨ ਵਿੱਚ ਕਿਹਾ ਗਿਆ ਹੈ ਕਿ 2025-26 ਤੱਕ 8 ਸਾਲਾਂ ਦੀ ਮਿਆਦ ਵਿੱਚ 85 ਨਵੇਂ ਕੇਂਦਰੀ ਵਿਦਿਆਲਿਆ ਦੀ ਸਥਾਪਨਾ ਅਤੇ ਇੱਕ ਮੌਜੂਦਾ ਕੇਂਦਰੀ ਵਿਦਿਆਲਿਆ ਦੇ ਵਿਸਤਾਰ ਲਈ ਫੰਡਾਂ ਦੀ ਕੁੱਲ ਅਨੁਮਾਨਿਤ ਲੋੜ 5,872.08 ਕਰੋੜ ਰੁਪਏ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅੱਜ ਤੱਕ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਕੇਂਦਰੀ ਵਿਦਿਆਲਿਆ ਦੀ ਗਿਣਤੀ 1,256 ਹੈ, ਜਿਨ੍ਹਾਂ ਵਿੱਚੋਂ ਤਿੰਨ ਵਿਦੇਸ਼ ਵਿੱਚ ਸਥਿਤ ਹਨ - ਮਾਸਕੋ, ਕਾਠਮੰਡੂ ਅਤੇ ਤਹਿਰਾਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਕੂਲਾਂ ਵਿੱਚ 13.56 ਲੱਖ ਵਿਦਿਆਰਥੀ ਪੜ੍ਹ ਰਹੇ ਹਨ।

ਇਹ ਵੀ ਪੜ੍ਹੋ: ਵਿਰੋਧ ਦਰਮਿਆਨ ਇਸ ਦੇਸ਼ ਦੇ ਰਾਸ਼ਟਰਪਤੀ ਨੇ ਕੈਮਰੇ ਸਾਹਮਣੇ ਆ ਮੰਗੀ ਮਾਫੀ, ਕਰ ਬੈਠੇ ਸਨ ਇਹ ਗਲਤੀ

ਦਿੱਲੀ ਮੈਟਰੋ ਦੇ ਰਿਠਾਲਾ-ਕੁੰਡਲੀ ਕੋਰੀਡੋਰ ਨੂੰ ਵੀ ਦਿੱਤੀ ਮਨਜ਼ੂਰੀ 

ਉਥੇ ਹੀ ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਮੈਟਰੋ ਦੇ ਫੇਜ਼ 4 ਪ੍ਰੋਜੈਕਟ ਦੇ ਤਹਿਤ 26.463 ਕਿਲੋਮੀਟਰ ਲੰਬੇ ਰਿਠਾਲਾ-ਕੁੰਡਲੀ ਕੋਰੀਡੋਰ ਨੂੰ ਵੀ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਰਾਸ਼ਟਰੀ ਰਾਜਧਾਨੀ ਅਤੇ ਗੁਆਂਢੀ ਰਾਜ ਹਰਿਆਣਾ ਵਿਚਕਾਰ ਸੰਪਰਕ ਵਿੱਚ ਹੋਰ ਸੁਧਾਰ ਹੋਵੇਗਾ। ਇਸ ਪੂਰੇ ਸੈਕਸ਼ਨ 'ਤੇ 21 ਸਟੇਸ਼ਨ ਹੋਣਗੇ ਅਤੇ ਸਾਰੇ 'ਐਲੀਵੇਟਿਡ' ਹੋਣਗੇ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪ੍ਰਾਜੈਕਟ ਨੂੰ ਮਨਜ਼ੂਰੀ ਦੀ ਤਾਰੀਖ ਤੋਂ ਚਾਰ ਸਾਲਾਂ ਦੇ ਅੰਦਰ-ਅੰਦਰ ਪੂਰਾ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਦੇ ਤਹਿਤ, ਸ਼ਹੀਦ ਸਥਲ (ਨਵਾਂ ਬੱਸ ਸਟੈਂਡ)-ਰਿਠਾਲਾ (ਰੈੱਡ ਲਾਈਨ) ਕੋਰੀਡੋਰ ਦਾ ਵਿਸਤਾਰ ਕੀਤਾ ਜਾਵੇਗਾ ਅਤੇ ਦਿੱਲੀ ਦੇ ਉੱਤਰ-ਪੱਛਮੀ ਹਿੱਸਿਆਂ ਜਿਵੇਂ ਕਿ ਨਰੇਲਾ, ਬਵਾਨਾ ਅਤੇ ਰੋਹਿਣੀ ਵਿੱਚ ਸੰਪਰਕ ਵਧਾਇਆ ਜਾਵੇਗਾ। ਇਸ ਪ੍ਰਾਜੈਕਟ ਦੀ ਪੂਰੀ ਲਾਗਤ 6,230 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ: 39 ਸਾਲ ਦੀ ਉਮਰ 'ਚ ਇਸ ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News