ਸੁਪਰੀਮ ਕੋਰਟ ਨੇ ‘ਸ਼ਰੀਅਤ ਅਤੇ ਉੱਤਰਾਧਿਕਾਰ ਕਾਨੂੰਨ’ ’ਤੇ ਕੇਂਦਰ ਤੋਂ ਮੰਗਿਆ ਜਵਾਬ

Tuesday, Jan 28, 2025 - 06:33 PM (IST)

ਸੁਪਰੀਮ ਕੋਰਟ ਨੇ ‘ਸ਼ਰੀਅਤ ਅਤੇ ਉੱਤਰਾਧਿਕਾਰ ਕਾਨੂੰਨ’ ’ਤੇ ਕੇਂਦਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਕ ਮੁਸਲਮਾਨ ਔਰਤ ਦੀ ਪਟੀਸ਼ਨ ’ਤੇ ਕੇਂਦਰ ਤੋਂ ਜਵਾਬ ਮੰਗਿਆ, ਜਿਸ ’ਚ ਉਸ ਨੇ ਸ਼ਰੀਅਤ ਦੀ ਬਜਾਏ ਭਾਰਤੀ ਉੱਤਰਾਧਿਕਾਰ ਕਾਨੂੰਨ ਜ਼ਰੀਏ ਸ਼ਾਸਿਤ ਹੋਣ ਲਈ ਹੁਕਮ ਦੇਣ ਦੀ ਅਪੀਲ ਕੀਤੀ ਹੈ। ਚੀਫ ਜਸਟਿਸ ਸੰਜੀਵ ਖੰਨਾ, ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਕੇ. ਵੀ. ਵਿਸ਼ਵਨਾਥਨ ਦੀ ਬੈਂਚ ਨੇ ਅਲੱਪੁਝਾ ਦੀ ਰਹਿਣ ਵਾਲੀ ਅਤੇ ‘ਐਕਸ-ਮੁਸਲਿਮਜ਼ ਆਫ ਕੇਰਲ’ ਦੀ ਜਨਰਲ ਸਕੱਤਰ ਸਫੀਆ ਪੀ. ਐੱਮ. ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਕੇਂਦਰ ਵੱਲੋਂ ਪੇਸ਼ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਪਟੀਸ਼ਨ ਨੇ ਇਕ ਦਿਲਚਸਪ ਸਵਾਲ ਚੁੱਕਿਆ ਹੈ।

ਇਹ ਵੀ ਪੜ੍ਹੋ - ਨਾ ਆਓ ਅਯੁੱਧਿਆ..., ਜਾਣੋ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਕਿਉਂ ਕੀਤੀ ਅਜਿਹੀ ਅਪੀਲ

ਇਸ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਕਿਹਾ, ‘‘ਪਟੀਸ਼ਨਰ ਔਰਤ ਜਨਮਜਾਤ ਮੁਸਲਮਾਨ ਹੈ। ਉਸ ਦਾ ਕਹਿਣਾ ਹੈ ਕਿ ਉਹ ਸ਼ਰੀਅਤ ’ਚ ਵਿਸ਼ਵਾਸ ਨਹੀਂ ਕਰਦੀ ਅਤੇ ਉਸ ਨੂੰ ਲੱਗਦਾ ਹੈ ਕਿ ਇਹ ਇਕ ਪਿਛਾਖੜੀ ਕਾਨੂੰਨ ਹੈ।’’ ਬੈਂਚ ਨੇ ਕਿਹਾ, ‘‘ਇਹ ਆਸਥਾ ਦੇ ਵਿਰੁੱਧ ਹੋਵੇਗਾ। ਤੁਹਾਨੂੰ ਜਵਾਬੀ ਹਲਫਨਾਮਾ ਦਾਖਲ ਕਰਨਾ ਹੋਵੇਗਾ।’’ ਇਸ ਤੋਂ ਇਲਾਵਾ ਮਹਿਤਾ ਨੇ ਹੁਕਮ ਪ੍ਰਾਪਤ ਕਰਨ ਅਤੇ ਜਵਾਬੀ ਹਲਫਨਾਮਾ ਪੇਸ਼ ਕਰਨ ਲਈ 3 ਹਫ਼ਤਿਆਂ ਦਾ ਸਮਾਂ ਮੰਗਿਆ। ਬੈਂਚ ਨੇ 4 ਹਫ਼ਤਿਆਂ ਦਾ ਸਮਾਂ ਦਿੰਦਿਆਂ ਕਿਹਾ ਕਿ ਮਾਮਲੇ ਦੀ ਸੁਣਵਾਈ 5 ਮਈ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ’ਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ - Alert! WhatsApp Group 'ਤੇ ਹੋ ਰਿਹਾ ਵੱਡਾ Scam..., ਇੰਝ ਤੁਹਾਨੂੰ ਵੀ ਲੱਗ ਸਕਦੈ ਲੱਖਾਂ-ਕਰੋੜਾਂ ਦਾ ਚੂਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News