ਨਾਬਾਲਗ ਦੇ ਬੁੱਲ੍ਹਾਂ ਨੂੰ ਦਬਾਉਣਾ, ਛੂਹਣਾ ਪੋਕਸੋ ਤਹਿਤ ਅਪਰਾਧ ਨਹੀਂ : ਹਾਈ ਕੋਰਟ

Saturday, Mar 08, 2025 - 11:03 AM (IST)

ਨਾਬਾਲਗ ਦੇ ਬੁੱਲ੍ਹਾਂ ਨੂੰ ਦਬਾਉਣਾ, ਛੂਹਣਾ ਪੋਕਸੋ ਤਹਿਤ ਅਪਰਾਧ ਨਹੀਂ : ਹਾਈ ਕੋਰਟ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜਿਨਸੀ ਇੱਛਾਂ ਬਿਨਾਂ ਕਿਸੇ ਨਾਬਾਲਗ ਕੁੜੀ ਦੇ ਬੁੱਲ੍ਹਾਂ ਨੂੰ ਛੂਹਣਾ ਅਤੇ ਦਬਾਉਣਾ ਅਤੇ ਉਸ ਦੇ ਕੋਲ ਸੌਣਾ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਐਕਟ ਦੇ ਤਹਿਤ 'ਗੰਭੀਰ ਜਿਨਸੀ ਹਮਲੇ' ਦੇ ਬਰਾਬਰ ਨਹੀਂ ਹੈ ਜਿਸ ਦੇ ਲਈ ਮੁਲਜ਼ਮ 'ਤੇ ਮੁਕੱਦਮਾ ਚਲਾਇਆ ਜਾਵੇ। ਜਸਟਿਸ ਸਵਰਨਕਾਂਤ ਸ਼ਰਮਾ ਨੇ ਕਿਹਾ ਕਿ ਇਹ ਕਾਰਵਾਈਆਂ ਨਾਬਾਲਗ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾ ਸਕਦੀਆਂ ਹਨ ਪਰ 'ਜਿਨਸੀ ਇਰਾਦੇ ਦੀ ਇੱਛਾ' ਤੋਂ ਬਿਨਾਂ ਪੋਕਸੋ ਐਕਟ ਦੀ ਧਾਰਾ 10 ਦੇ ਤਹਿਤ ਦੋਸ਼ ਤੈਅ ਕਰਨ ਲਈ ਲੋੜੀਂਦੀ ਕਾਨੂੰਨੀ ਹੱਦ ਨੂੰ ਪੂਰਾ ਕਰਨਾ ਮੁਸ਼ਕਲ ਹੋਵੇਗਾ।

ਇਹ ਵੀ ਪੜ੍ਹੋ : Air India ਨੇ ਵ੍ਹੀਲਚੇਅਰ ਦੇਣ ਤੋਂ ਕੀਤਾ ਮਨ੍ਹਾਂ, ਬਜ਼ੁਰਗ ਔਰਤ ਨੂੰ ਡਿੱਗਣ ਨਾਲ ਲੱਗੀਆਂ ਸੱਟਾਂ

ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਪਹਿਲੀ ਨਜ਼ਰੇ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ.) ਦੀ ਧਾਰਾ 354 ਦੇ ਤਹਿਤ 'ਔਰਤ ’ਤੇ ਉਸ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਉਸ ’ਤੇ ਹਮਲਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ' ਕਰਨ ਦਾ ਸਪੱਸ਼ਟ ਮਾਮਲਾ ਬਣਦਾ ਹੈ। ਅਦਾਲਤ ਨੇ 24 ਫਰਵਰੀ ਨੂੰ 12 ਸਾਲਾ ਨਾਬਾਲਗ ਕੁੜੀ ਦੇ ਚਾਚੇ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਫੈਸਲਾ ਸੁਣਾਇਆ, ਜਿਸ ’ਚ ਉਸ ਦੇ ਵਿਰੁੱਧ ਆਈ.ਪੀ.ਸੀ. ਦੀ ਧਾਰਾ 354 ਅਤੇ ਪੋਕਸੋ ਐਕਟ ਦੀ ਧਾਰਾ 10 ਦੇ ਤਹਿਤ ਦੋਸ਼ ਤੈਅ ਕੀਤੇ ਜਾਣ ਵਿਰੁੱਧ ਦਲੀਲ ਦਿੱਤੀ ਗਈ ਸੀ। ਅਦਾਲਤ ਨੇ ਧਾਰਾ 354 ਦੇ ਤਹਿਤ ਦੋਸ਼ ਨੂੰ ਬਰਕਰਾਰ ਰੱਖਿਆ ਪਰ ਪੋਕਸੋ ਐਕਟ ਦੀ ਧਾਰਾ 10 ਦੇ ਤਹਿਤ ਉਸ ਨੂੰ ਬਰੀ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News