ਭਾਰਤ, ਪਾਕਿਸਤਾਨ ਦਰਮਿਆਨ ਅੱਜ ਹੋਵੇਗੀ ''ਫਲੈਗ ਮੀਟਿੰਗ'': ਸੂਤਰ

Friday, Feb 21, 2025 - 12:02 PM (IST)

ਭਾਰਤ, ਪਾਕਿਸਤਾਨ ਦਰਮਿਆਨ ਅੱਜ ਹੋਵੇਗੀ ''ਫਲੈਗ ਮੀਟਿੰਗ'': ਸੂਤਰ

ਨਵੀਂ ਦਿੱਲੀ- ਹਾਲ ਹੀ 'ਚ ਕੰਟਰੋਲ ਰੇਖਾ (LoC) 'ਤੇ ਸਰਹੱਦ ਪਾਰ ਤੋਂ ਗੋਲੀਬਾਰੀ ਅਤੇ IED ਹਮਲੇ ਦੀਆਂ ਕਈ ਘਟਨਾਵਾਂ ਵਿਚਾਲੇ ਭਾਰਤ ਅਤੇ ਪਾਕਿਸਤਾਨ ਸ਼ੁੱਕਰਵਾਰ ਯਾਨੀ ਕਿ ਅੱਜ 'ਫਲੈਗ ਮੀਟਿੰਗ' ਕਰਨਗੇ। ਮੀਟਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ। ਸੂਤਰਾਂ ਨੇ ਦੱਸਿਆ ਕਿ 'ਫਲੈਗ ਮੀਟਿੰਗ' ਸ਼ੁੱਕਰਵਾਰ ਨੂੰ ਕੰਟਰੋਲ ਰੇਖਾ ਕੋਲ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸਰਹੱਦ 'ਤੇ ਗਤੀਵਿਧੀਆਂ ਵਿਚ ਵਾਧੇ ਦੀ ਪਿੱਠਭੂਮੀ ਵਿਚ ਇਹ ਮੀਟਿੰਗ ਹੋ ਰਹੀ ਹੈ।

ਜੰਮੂ ਖੇਤਰ ਦੇ ਅਖਨੂਰ ਸੈਕਟਰ ਵਿਚ 11 ਫਰਵਰੀ ਨੂੰ ਸ਼ੱਕੀ ਅੱਤਵਾਦੀਆਂ ਵਲੋਂ ਕੀਤੇ ਗਏ IED ਹਮਲੇ ਵਿਚ ਇਕ ਕੈਪਟਨ ਸਮੇਤ ਦੋ ਫ਼ੌਜੀ ਕਰਮੀ ਸ਼ਹੀਦ ਹੋ ਗਏ ਸਨ। ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ 'ਚ ਕੰਟਰੋਲ ਰੇਖਾ 'ਤੇ ਸਰਹੱਦ ਪਾਰ ਤੋਂ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਿਚ ਦੋ ਫੌਜੀ ਕਰਮੀ ਜ਼ਖਮੀ ਵੀ ਹੋਏ ਸਨ, ਜਦਕਿ ਪਿਛਲੇ ਹਫ਼ਤੇ ਇਕ ਬਾਰੂਦੀ ਸੁਰੰਗ ਧਮਾਕੇ ਵਿਚ ਇਕ ਹੋਰ ਫ਼ੌਜ ਕਰਮੀ ਜ਼ਖਮੀ ਹੋ ਗਿਆ ਸੀ। 

ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਵਿਚ ਪਾਕਿਸਤਾਨੀ ਪੱਖ ਨੂੰ ਵੀ ਭਾਰੀ ਨੁਕਸਾਨ ਹੋਇਆ। ਭਾਰਤ ਅਤੇ ਪਾਕਿਸਤਾਨ ਵਲੋਂ 25 ਫਰਵਰੀ 2021 ਨੂੰ ਜੰਗਬੰਦੀ ਸਮਝੌਤੇ ਦਾ ਨਵੀਨੀਕਰਨ ਕਰਨ ਮਗਰੋਂ ਜੰਮੂ-ਕਸ਼ਮੀਰ ਦੀਆਂ ਸਰਹੱਦਾਂ 'ਤੇ ਜੰਗਬੰਦੀ ਉਲੰਘਣ ਦੀਆਂ ਘਟਨਾਵਾਂ ਘੱਟ ਹੋਈਆਂ ਹਨ।


author

Tanu

Content Editor

Related News