ਤੀਜਾ ਵਿਆਹ ਕਰਵਾਉਣ ਚੱਲੇ ਸੀ ''ਦੂਲ੍ਹੇ ਰਾਜਾ'', ਪਹਿਲੀ ਪਤਨੀ ਨੇ ਮੌਕੇ ''ਤੇ ਪਹੁੰਚ ਕੇ ਚਾੜ੍ਹਿਆ ਕੁਟਾਪਾ; ਵੀਡੀਓ ਵਾਇਰਲ

Friday, Feb 06, 2026 - 07:16 PM (IST)

ਤੀਜਾ ਵਿਆਹ ਕਰਵਾਉਣ ਚੱਲੇ ਸੀ ''ਦੂਲ੍ਹੇ ਰਾਜਾ'', ਪਹਿਲੀ ਪਤਨੀ ਨੇ ਮੌਕੇ ''ਤੇ ਪਹੁੰਚ ਕੇ ਚਾੜ੍ਹਿਆ ਕੁਟਾਪਾ; ਵੀਡੀਓ ਵਾਇਰਲ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਇੱਕ ਵਿਅਕਤੀ ਆਪਣਾ ਤੀਜਾ ਵਿਆਹ ਕਰਵਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ, ਪਰ ਫੇਰਿਆਂ ਤੋਂ ਠੀਕ ਪਹਿਲਾਂ ਉਸ ਦੀ ਪਹਿਲੀ ਪਤਨੀ ਪੁਲਸ ਲੈ ਕੇ ਗੈਸਟ ਹਾਊਸ ਪਹੁੰਚ ਗਈ। ਪਤਨੀ ਨੇ ਨਾ ਸਿਰਫ਼ ਵਿਆਹ ਰੁਕਵਾਇਆ, ਸਗੋਂ ਸਾਰਿਆਂ ਦੇ ਸਾਹਮਣੇ ਪਤੀ ਦਾ ਕਾਲਰ ਫੜ ਕੇ ਉਸ ਦੀ ਜੰਮ ਕੇ ਕੁਟਾਪਾ ਵੀ ਚਾੜ੍ਹਿਆ।

2018 ਵਿੱਚ ਹੋਇਆ ਸੀ ਪਹਿਲਾ ਵਿਆਹ, ਦਾਜ ਲਈ ਕਰਦਾ ਸੀ ਤੰਗ 
ਜਾਣਕਾਰੀ ਮੁਤਾਬਕ ਪੀੜਤ ਮਹਿਲਾ ਦਾ ਵਿਆਹ ਸਾਲ 2018 ਵਿੱਚ ਬਿਪਿਨ ਰਾਜਵੰਸ਼ੀ ਉਰਫ਼ ਸੋਨੂੰ ਨਾਲ ਹੋਇਆ ਸੀ। ਦੋਸ਼ ਹੈ ਕਿ ਵਿਆਹ ਦੇ ਮਹਿਜ਼ 10 ਦਿਨਾਂ ਬਾਅਦ ਹੀ ਸਹੁਰੇ ਪਰਿਵਾਰ ਨੇ 4 ਲੱਖ ਰੁਪਏ ਦਾਜ ਦੀ ਮੰਗ ਕਰਦਿਆਂ ਉਸ ਨੂੰ ਘਰੋਂ ਕੱਢ ਦਿੱਤਾ ਸੀ। ਇਸ ਸਬੰਧੀ ਸਾਲ 2021 ਤੋਂ ਅਦਾਲਤ ਵਿੱਚ ਦਾਜ ਉਤਪੀੜਨ ਦਾ ਮਾਮਲਾ ਵੀ ਚੱਲ ਰਿਹਾ ਹੈ।

ਗੈਸਟ ਹਾਊਸ 'ਚ ਪੁਲਸ ਨੇ ਮਾਰਿਆ ਛਾਪਾ 
ਪੀੜਤ ਮਹਿਲਾ ਨੂੰ ਸੂਚਨਾ ਮਿਲੀ ਸੀ ਕਿ ਉਸ ਦਾ ਪਤੀ 5 ਫਰਵਰੀ ਨੂੰ ਮਹੋਲੀ ਸਥਿਤ 'ਸੰਸਕਾਰ ਗੈਸਟ ਹਾਊਸ' ਵਿੱਚ ਤੀਜਾ ਵਿਆਹ ਕਰਨ ਜਾ ਰਿਹਾ ਹੈ। ਉਸ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਦੋ ਥਾਣਿਆਂ ਦੀ ਪੁਲਸ ਟੀਮ ਨੇ ਗੈਸਟ ਹਾਊਸ ਵਿੱਚ ਛਾਪਾ ਮਾਰਿਆ। ਜਿਵੇਂ ਹੀ ਪਤਨੀ ਨੇ ਆਪਣੇ ਪਤੀ ਨੂੰ ਦੂਲ੍ਹੇ ਦੇ ਲਿਬਾਸ ਵਿੱਚ ਦੇਖਿਆ, ਉਸ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਅਤੇ ਉਸ ਨੇ ਮੌਕੇ 'ਤੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ।

ਪੁਲਸ ਨੇ ਲਿਆ ਹਿਰਾਸਤ 'ਚ 
ਵਿਆਹ ਦੇ ਸਮਾਗਮ ਵਿੱਚ ਹੋਈ ਇਸ ਕੁੱਟਮਾਰ ਅਤੇ ਹੰਗਾਮੇ ਕਾਰਨ ਉੱਥੇ ਮੌਜੂਦ ਮਹਿਮਾਨਾਂ ਵਿੱਚ ਭਗਦੜ ਮਚ ਗਈ। ਪੁਲਸ ਨੇ ਬੜੀ ਮੁਸ਼ਕਲ ਨਾਲ ਮਾਮਲਾ ਸ਼ਾਂਤ ਕਰਵਾਇਆ ਤੇ ਲਾੜਾ ਬਣੇ ਬਿਪਿਨ ਰਾਜਵੰਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਪਹੁੰਚਾਇਆ। ਮਹਿਲਾ ਨੇ ਦੋਸ਼ ਲਾਇਆ ਕਿ ਅਦਾਲਤ ਵਿੱਚ ਕੇਸ ਪੈਂਡਿੰਗ ਹੋਣ ਦੇ ਬਾਵਜੂਦ ਉਸ ਦਾ ਪਤੀ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਤੀਜਾ ਵਿਆਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News