ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਜੀ ਖ਼ਾਨ ਦੇ ਬੂਟ ਗਾਇਬ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ
Saturday, Jan 31, 2026 - 01:50 PM (IST)
ਮਨੋਰੰਜਨ ਡੈਸਕ - ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਜੀ ਖ਼ਾਨ ਨਾਲ ਜੁੜੀ ਇਕ ਬਹੁਤ ਹੀ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਇਕ ਲਾਈਵ ਸ਼ੋਅ ਦੌਰਾਨ ਜੀ ਖ਼ਾਨ ਦੇ ਬੂਟ ਗਾਇਬ ਹੋ ਗਏ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗਾਇਕ ਆਪਣੀ ਪਰਫਾਰਮੈਂਸ ਦੇ ਕੇ ਹਟਿਆ ਸੀ।
ਗਾਇਕ ਹੋਇਆ ਬੇਹੱਦ ਪ੍ਰੇਸ਼ਾਨ
ਸ਼ੋਅ ਖਤਮ ਹੋਣ ਤੋਂ ਬਾਅਦ ਜਦੋਂ ਜੀ ਖ਼ਾਨ ਨੂੰ ਆਪਣੇ ਬੂਟ ਨਿਰਧਾਰਿਤ ਜਗ੍ਹਾ 'ਤੇ ਨਹੀਂ ਮਿਲੇ, ਤਾਂ ਉਹ ਕਾਫ਼ੀ ਪਰੇਸ਼ਾਨ ਨਜ਼ਰ ਆਏ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਸ਼ੋਅ ਦੌਰਾਨ ਭੀੜ ਵਿਚੋਂ ਕਿਸ ਨੇ ਇਹ ਹਰਕਤ ਕੀਤੀ ਜਾਂ ਬੂਟ ਕਿੱਥੇ ਗਏ।
ਵੀਡੀਓ ਹੋ ਰਹੀ ਵਾਇਰਲ
ਇਸ ਘਟਨਾ ਤੋਂ ਬਾਅਦ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਗਾਇਕ ਜੀ ਖ਼ਾਨ ਬਿਨਾਂ ਜੁੱਤਿਆਂ ਦੇ ਬੇਹੱਦ ਪਰੇਸ਼ਾਨੀ ਦੀ ਹਾਲਤ ਵਿਚ ਆਪਣੇ ਬੂਟ ਲੱਭਦੇ ਹੋਏ ਦਿਖਾਈ ਦੇ ਰਹੇ ਹਨ। ਇੰਟਰਨੈੱਟ 'ਤੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।
