‘ਬੁਲਡੋਜ਼ਰ ਬਾਬਾ’ ਰੱਖੜੀ ਨੇ ਬਜ਼ਾਰਾਂ ’ਚ ਮਚਾਈ ਧੂਮ, ਬਣੀ ਲੋਕਾਂ ਦੀ ਪਹਿਲੀ ਪਸੰਦ

08/07/2022 6:08:19 PM

ਮਹੋਬਾ- ਭਰਾ-ਭੈਣ ਦੇ ਪਿਆਰ ਦੇ ਪ੍ਰਤੀਕ ਤਿਉਹਾਰ ਰੱਖੜੀ ਦੇ ਰੱਖਿਆ ਸੂਤਰ ’ਚ ਇਸ ਸਾਲ ‘ਬੁਲਡੋਜ਼ਰ ਬਾਬਾ’ ਦੀ ਐਂਟਰੀ ਨੇ ਰੱਖੜੀ ਬਜ਼ਾਰਾਂ ਦੀ ਰੌਣਕ ਨੂੰ ਚਾਰ-ਚੰਨ ਲਾ ਦਿੱਤੇ ਹੇ। ਬਜ਼ਾਰ ’ਚ ਉਪਲੱਬਧ ਵੱਖ-ਵੱਖ ਪ੍ਰਕਾਰ ਦੀਆਂ ਫੈਨਸੀ ਰੱਖੜੀਆਂ ਤੋਂ ਪਰ੍ਹੇ ਮਹਿਲਾਵਾਂ ’ਚ ਬੁਲਡੋਜ਼ਰ ਬਾਬਾ ਰੱਖੜੀ ਵੱਲ ਕਾਫੀ ਖਿੱਚ ਹੈ। ਉੱਤਰ ਪ੍ਰਦੇਸ਼ ’ਚ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਲਈ ਮਾਫੀਆ ਅਤੇ ਅਪਰਾਧੀਆਂ ’ਤੇ ਕੰਟਰੋਲ ਕਰਨ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਅਪਣਾਏ ਗਏ ‘ਬੁਲਡੋਜ਼ਰ’ ਫਾਰਮੂਲਾ ਨੂੰ ਹਰ ਕਿਸੇ ਨੇ ਖੂਬ ਪਸੰਦ ਕੀਤਾ ਹੈ।

ਸਮਾਜ ’ਚ ਅਮਨ-ਚੈਨ ਦੇ ਵਿਰੋਧੀਆਂ ’ਤੇ ਇਸ ਦਾ ਕਹਿਰ ਵਰ੍ਹਿਆ ਤਾਂ ਨਾ ਸਿਰਫ ਸਾਰਿਆਂ ਨੇ ਤਾਰੀਫ਼ ਕੀਤੀ ਸਗੋਂ ਉਹ ਹਰ ਕਿਸੇ ਦੀ ਜ਼ੁਬਾਨ ’ਤੇ ਚੜ੍ਹ ਗਿਆ। ਬੱਚਿਆਂ ਤੋਂ ਲੈ ਕੇ ਬੁੱਢੇ ਤੱਕ  ਬੁਲਡੋਜ਼ਰ ਬਾਬਾ ਦੇ ਦੀਵਾਨੇ ਹੋ ਗਏ। ਇਹ ਹੀ ਵਜ੍ਹਾ ਰਹੀ ਕਿ ਔਰਤਾਂ ’ਚ ਬੁਲਡੋਜ਼ਰ ਬਾਬਾ ਪ੍ਰਤੀ ਖਿੱਚ ਲਈ ਰੱਖੜੀ ਬਣਾਉਣ ਵਾਲਿਆਂ ਨੇ ਇਸ ਵਾਰ ਬੁਲਡੋਜ਼ਰ ਬਾਬਾ ਰੱਖੜੀ ਨੂੰ ਮਾਰਕੀਟ ’ਚ ਉਤਾਰਿਆ। ਇਹ ਰੱਖੜੀ ਫੈਨਸੀ ਅਤੇ ਬੇਸ਼ਕੀਮਤੀ ਰੱਖੜੀਆਂ ਨੂੰ ਟੱਕਰ ਦੇ ਕੇ ਧਮਾਲ ਮਚਾ ਰਹੀਆਂ ਹਨ। ਇਸ ਰੱਖੜੀ ’ਚ ਧਾਗੇ ਦੀ ਚੇਨ ਬਣਾ ਕੇ ਲਾਈ ਗਈ ਹੈ। ਉਸ ਦੇ ਕੇਂਦਰ ’ਚ ਪਲਾਸਟਿਕ ਦਾ ਫਰੇਮ ਫਿੱਟ ਕੀਤਾ ਗਿਆ ਹੈ, ਜਿਸ ’ਚ ਬੁਲਡੋਜ਼ਰ ਬਾਬਾ ਰੱਖੜੀ ਦੇ ਸਲੋਗਨ ਨਾਲ ਜੇ. ਸੀ. ਬੀ. ਦੀ ਤਸਵੀਰ ਹੈ। ਔਰਤਾਂ ਇਸ ਨੂੰ ਵੇਖ ਕੇ ਪਹਿਲੀ ਨਜ਼ਰ ’ਚ ਹੀ ਪਸੰਦ ਕਰ ਲੈਂਦੀਆਂ ਹਨ। ਰੱਖੜੀ ਦੇ ਵਿਕ੍ਰੇਤਾ ਹੋਰ ਦੁਕਾਨਦਾਰ ਵੀ ਬੁਲਡੋਜ਼ਰ ਬਾਬਾ ਰੱਖੜੀ ਦੀ ਜੰਮ ਕੇ ਹੋ ਰਹੀ ਵਿਕਰੀ ਤੋਂ ਖ਼ਾਸੇ ਉਤਸ਼ਾਹਿਤ ਹਨ। 


Tanu

Content Editor

Related News