''ਏਲਾ'' ਤੋਂ ਜ਼ਿਆਦਾ ਵਿਨਾਸ਼ਕਾਰੀ ਤੂਫਾਨ ਹੈ ''ਅਮਫਾਨ'' - ਸੰਯੁਕਤ ਰਾਸ਼ਟਰ

05/22/2020 9:59:45 PM

ਨਿਊਯਾਰਕ - ਸੰਯੁਕਤ ਰਾਸ਼ਟਰ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਤਬਾਹੀ ਮਚਾਉਣ ਵਾਲੇ ਚੱਕਰਵਾਤ ਅਮਫਾਨ ਨੂੰ ਹੁਣ 2009 ਵਿਚ ਦੱਖਣੀ ਬੰਗਲਾਦੇਸ਼ ਅਤੇ ਪੂਰਬੀ ਭਾਰਤ ਵਿਚ ਆਏ ਚੱਕਰਵਾਤ ਏਲਾ ਤੋਂ ਜ਼ਿਆਦਾ ਵਿਨਾਸ਼ਕਾਰੀ ਮੰਨਿਆ ਜਾ ਰਿਹਾ ਹੈ। ਚੱਕਰਵਾਤ ਅਮਫਾਨ ਨਾਲ ਪੱਛਮੀ ਬੰਗਾਲ ਵਿਚ 77 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ। ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ਵਿਚ ਕਿਹਾ ਕਿ ਭਾਰਤ ਵਿਚ ਸੰਯੁਕਤ ਰਾਸ਼ਟਰ ਦੀ ਕੰਟਰੀ ਟੀਮ ਨੇ ਦੱਸਿਆ ਕਿ ਕੋਲਕਾਤਾ ਦੇ ਆਸਪਾਸ ਵਿਆਪਕ ਪੈਮਾਨੇ 'ਤੇ ਨੁਕਸਾਨ ਪਹੁੰਚਾਉਣ ਵਾਲੇ ਚੱਕਰਵਾਤ ਅਮਫਾਨ ਨੂੰ ਚੱਕਰਵਾਤ ਏਲਾ ਤੋਂ ਕਿਤੇ ਜ਼ਿਆਦਾ ਵਿਨਾਸ਼ਕਾਰੀ ਮੰਨਿਆ ਜਾ ਰਿਹਾ ਹੈ ਜਿਸ ਨੇ ਮਈ 2009 ਵਿਚ ਖੇਤਰ ਵਿਚ ਤਬਾਹੀ ਮਚਾਈ ਸੀ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਲਕਾਤਾ ਵਿਚ ਟ੍ਰਾਂਸਫਾਰਮਰ ਅਤੇ ਦੂਰ ਸੰਚਾਰ ਤਾਰਾਂ ਵਿਚ ਅੱਗ ਲੱਗ ਗਈ, ਦਰੱਖੜ ਉਖੜ ਗਏ ਅਤੇ ਬਿਜਲੀ ਦੇ ਖੰਭੇ ਹਾਦਸਾਗ੍ਰਸਤ ਹੋਣ ਕਾਰਨ ਬਿਜਲੀ ਗੁਲ ਹੋ ਗਈ। ਵਿਸ਼ਵ ਸੰਗਠਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮਨੁੱਖੀ ਸਹਾਇਤਾ ਕਰਮੀ ਚੱਕਰਵਾਤ ਤੋਂ ਪੀੜਤ ਬੰਗਲਾਦੇਸ਼ ਅਤੇ ਭਾਰਤ ਦੇ ਲੋਕਾਂ ਦੀ ਮਦਦ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ।

ਸੰਯੁਕਤ ਰਾਸ਼ਟਰ ਦੀ ਬੱਚਿਆਂ ਲਈ ਕੰਮ ਕਰਨ ਵਾਲੀ ਏਜੰਸੀ ਯੂਨੀਸੈਫ ਨੇ ਚਿੰਤਾ ਜਤਾਈ ਕਿ ਕੋਵਿਡ-19 ਨਾਲ ਦੋਹਾਂ ਦੇਸ਼ਾਂ ਵਿਚ ਚੱਕਰਵਾਤ ਦੇ ਮਨੁੱਖੀ ਨਤੀਜੇ ਹੋਰ ਗਹਿਰਾ ਸਕਦੇ ਹਨ। ਉਹ ਰਾਜ ਦੇ ਵਿਭਾਗਾਂ ਦੇ ਨਾਲ ਸਥਿਤੀ 'ਤੇ ਕਰੀਬੀ ਨਜ਼ਰ ਰੱਖ ਰਹੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਕਿਹਾ ਕਿ ਚੱਕਰਵਾਤ ਨਾਲ ਬੰਗਲਾਦੇਸ਼ ਵਿਚ ਕਰੀਬ 1 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿਚੋਂ 50 ਲੱਖ ਪਰਿਵਾਰਾਂ ਦੇ ਬੇਘਰ ਹੋਣ ਦਾ ਸ਼ੱਕ ਹੈ। ਯੂਨੀਸੈਫ ਨੇ ਕਿਹਾ ਕਾ ਬੰਗਲਾਦੇਸ਼ ਅਤੇ ਭਾਰਤ ਵਿਚ ਘਟੋਂ-ਘੱਟ 1.9 ਕਰੋੜ ਬੱਚਿਆਂ ਦੇ ਹੜ੍ਹ ਅਤੇ ਤੇਜ਼ ਮੀਂਹ ਦੀ ਲਪੇਟ ਵਿਚ ਆਉਣ ਦਾ ਖਤਰਾ ਹੈ।


Khushdeep Jassi

Content Editor

Related News