ਟੈਕਨੀਕਲ ਸਰਵਿਸਜ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ

02/13/2019 3:28:21 PM

ਬਾਘਾ ਪੁਰਾਣਾ (ਰਾਕੇਸ਼): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ 10 ਫਰਵਰੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜਾਹਰਾ ਕਰ ਰਹੇ ਅਧਿਆਪਕਾਂ ਉਪਰ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਪੰਜਾਬ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਅਤੇ ਪਾਣੀ ਦੇ ਅਥਰੂ ਗੋਲੇ ਸੁੱਟ ਕੇ ਤਸ਼ੱਦਦ ਕਰਨ ਦੀ ਟੈਕਨੀਕਲ ਸਰਵਿਸਜ ਯੂਨੀਅਨ ਸਿਟੀ ਬਾਘਾਪੁਰਾਣਾ ਦੇ ਮੁਲਾਜ਼ਮ ਵਲੋਂ ਜੰਮ ਕੇ ਨਿਖੇਧੀ ਕੀਤੀ। ਉਨ੍ਹਾਂ ਦੀ ਹਮਾਇਤ ਤੇ ਦਫਤਰ ਦੇ ਗੇਟ ਅੱਗੇ ਰੋਸ ਭਰਭੂਰ ਰੈਲੀ ਕੀਤੀ। ਸਿਟੀ ਸਬ ਡਵੀਜ਼ਨ ਦੇ ਪ੍ਰਧਾਨ ਮੰਦਰ ਸਿੰਘ ਸਕੱਤਰ ਗੁਰਪ੍ਰੀਤ ਸਿੰਘ ਡਵੀਜ਼ਨ ਪ੍ਰਧਾਨ ਕਮਲੇਸ਼ ਕੁਮਾਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬੇ ਦੀ ਕਾਂਗਰਸ ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਅਪਣਾ ਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਤੋਂ ਪਿੱਛੇ ਹੱਟ ਰਹੀ ਹੈ, ਉੱਥੇ ਇਸ ਦੇ ਨਾਲ ਹੀ ਆਪਣੇ ਹੱਕ ਮੰਗਣ ਵਾਲਿਆਂ ਉਪਰ ਪੁਲਸ ਬਲ ਨਾਲ ਤਸ਼ੱਦਦ ਕੀਤੇ ਜਾ ਰਿਹਾ ਹੈ ਪਰ ਲੋਕਤੰਤਰੀ ਦੇਸ਼ 'ਚ ਹਰੇਕ ਨਾਗਰਿਕ ਨੂੰ ਹੱਕ ਮੰਗਣ ਦਾ ਅਧਿਕਾਰ ਹੈ। ਪਰ ਕਾਂਗਰਸ ਦੀ ਸਰਕਾਰ ਵਲੋਂ ਹੱਕੀ ਤੇ ਜਾਇਜ਼ ਮੰਗਾ ਮੰਨਣ ਦੀ ਬਜਾਏ ਤਸ਼ੱਦਦ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਮੰਗ ਕੀਤੀ ਕਿ ਆਧਿਆਪਕਾਂ ਨੂੰ ਪੂਰੀ ਤਨਖਾਹਾਂ ਤੇ ਰੈਗੂਲਰ ਕੀਤਾ ਜਾਵੇ, ਸਕੂਲਾਂ ਨੂੰ ਪ੍ਰਾਈਵੇਟ ਕਰਨਾ ਬੰਦ ਕੀਤਾ ਜਾਵੇ, ਆਗੂਆਂ ਨੇ ਕਿਹਾ ਕਿ ਆਧਿਆਪਕਾਂ ਦੀ ਤਰ੍ਹਾਂ ਪਾਵਰ ਕਾਮ 'ਚ ਸੰਘਰਸ਼ ਕਰਦੇ 7 ਆਗੂਆਂ ਨੂੰ ਡਿਸਮਿਸ ਕੀਤਾ ਹੋਇਆ, ਸਕੇਲਾਂ ਦੀ ਸੁਧਾਈ ਨਹੀਂ ਕੀਤੀ ਜਾ ਰਹੀ, 21 ਫੀਸਦੀ ਡੀ. ਏ. ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਕੰਮ ਭਾਰ ਅਨੁਸਾਰ ਪਵਾਰ ਕਾਮ ਵਿਚ ਭਰਤੀ ਨਹੀਂ ਕੀਤੀ ਜਾ ਰਹੀ, ਆਗੂਆਂ ਨੇ ਕਿਹਾ ਕਿ ਆਧਿਆਪਕਾਂ ਦੇ ਸਿਰਾਂ ਵਿਚ ਲਾਠੀਆਂ ਮਾਰਨ ਅਤੇ ਤਸ਼ੱਦਦ ਕਰਨ ਵਾਲੇ ਪੁਲਸ ਅਧਿਕਾਰੀ/ਕਰਮਚਾਰੀਆਂ ਵਿਰੁੱਧ ਇਰਾਦਾ ਕਤਲ ਦੇ ਪਰਚੇ ਦਰਜ ਕੀਤੇ ਜਾਣ। ਮੰਗ ਮਸਲਿਆਂ ਦਾ ਹੱਲ ਕੀਤਾ ਜਾਵੇ, ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਅਤੇ ਉਸ ਤੋਂ ਬਾਅਦ ਫਰੀਦਕੋਟ ਧਰਨੇ ਨੂੰ ਚੱਲੇ ਗਏ।


Shyna

Content Editor

Related News