ਤੈਰਾਕੀ ਪ੍ਰਤੀਯੋਗਤਾ ''ਚ ਵਿਦਿਆਰਥੀਆਂ ਨੇ ਜਿੱਤੇ ਮੈਡਲ

10/06/2019 5:52:19 PM

ਧਰਮਕੋਟ (ਅਕਾਲੀਆਂਵਾਲਾ)— ਬਾਬਾ ਕੁੰਦਨ ਸਿੰਘ ਕਾਲਜ ਮੁਹਾਰ, ਜੋ ਕਿ ਜ਼ੀਰਾ, ਮੱਖੂ, ਧਰਮਕੋਟ, ਕੋਟ ਈਸੇ ਖਾਂ ਏਰੀਏ 'ਚ ਉੱਚ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ, ਨੇ ਥੋੜ੍ਹੇ ਅਰਸੇ 'ਚ ਜਿੱਥੇ ਵੱਡੀਆਂ ਪ੍ਰਾਪਤੀਆਂ ਨੂੰ ਸਰ ਕੀਤਾ ਹੈ, ਉੱਥੇ ਹੀ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਤੈਰਾਕੀ ਪ੍ਰਤੀਯੋਗਤਾ 'ਚ ਮੈਡਲ ਹਾਸਲ ਕੀਤੇ ਹਨ। ਕਾਲਜ ਦੇ ਚੇਅਰਮੈਨ ਡਾ. ਸੁਰਜੀਤ ਸਿੰਘ ਸਿੱਧੂ ਨੇ ਆਖਿਆ ਕਿ ਇਸ ਕਾਲਜ ਦੇ ਵਿਦਿਆਰਥੀਆਂ 'ਤੇ ਸਾਨੂੰ ਹਮੇਸ਼ਾ ਹੀ ਮਾਣ ਰਿਹਾ ਹੈ ਕਿਉਂਕਿ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਇਸ ਕਾਲਜ ਨੇ ਇਕ ਮੀਲ ਪੱਥਰ ਸਥਾਪਤ ਕੀਤਾ ਹੈ। ਕਾਲਜ ਪੁੱਜਣ 'ਤੇ ਇਨ੍ਹਾਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।

ਅਨੁਰਾਗ ਡਾਗਰ ਨੇ ਤੈਰਾਕੀ 'ਚ 50 ਮੀਟਰ ਬੈਕ ਸਟ੍ਰੋਕ 'ਚ ਤਾਂਬੇ ਦਾ ਤਮਗਾ ਹਾਸਲ ਕੀਤਾ ਹੈ, ਜਦਕਿ 200 ਮੀਟਰ ਬੈਕ ਸਟ੍ਰੋਕ 'ਚ ਉਸ ਨੇ ਸੋਨੇ ਦਾ ਤਮਗਾ ਹਾਸਲ ਕੀਤਾ ਹੈ, ਜੋ ਕਿ ਯੂਨੀਵਰਸਿਟੀ 'ਚ ਇਕ ਰਿਕਾਰਡ ਹੈ। 100 ਮੀਟਰ ਫ੍ਰੀ ਸਟਾਈਲ 'ਚ ਅਨੁਰਾਗ ਨੇ ਤਾਂਬੇ ਅਤੇ 200 ਮੀਟਰ ਫ੍ਰੀ ਸਟਾਈਲ 'ਚ ਫਿਰ ਸੋਨੇ ਦਾ ਤਮਗਾ ਹਾਸਲ ਕੀਤਾ। ਦੀਪਾਂਸ਼ੂ ਦਹੀਆ ਨੇ 1500 ਮੀਟਰ ਫ੍ਰੀ ਸਟਾਈਲ 'ਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ।


Shyna

Content Editor

Related News