ਸਰਪੰਚ ਜਗਦੇਵ ਸਿੰਘ ਛੋਟਾ ਘਰ ਦੂਸਰੀ ਵਾਰ ਬਣੇ ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ
Saturday, Apr 11, 2026 - 12:40 AM (IST)
ਨੱਥੂਵਾਲਾ ਗਰਬੀ, (ਰਾਜਵੀਰ)- ਪਿੰਡ ਛੋਟਾ ਘਰ ਦੇ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਜਗਦੇਵ ਸਿੰਘ ਨੂੰ ਕਾਗਰਸ ਕਮੇਟੀ ਮੋਗਾ ਦਾ ਦੂਸਰੀ ਵਾਰ ਜ਼ਿਲਾ ਮੀਤ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਬੀਤੇ ਕੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜ਼ਿਲਾ ਮੋਗਾ ਦੇ ਵੱਖ ਵੱਖ ਅਉਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ, ਜਿਸ ਵਿਚ ਜਗਦੇਵ ਸਿੰਘ ਛੋਟਾ ਘਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜ਼ਿਲਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸਰਪੰਚ ਜਗਦੇਵ ਸਿੰਘ ਨੇ ਕਿਹਾ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜ਼ਿਲਾ ਮੋਗਾ ਦੇ ਪ੍ਰਧਾਨ ਹਰੀ ਸਿੰਘ ਖਾਈ ਦਾ ਤਹਿ ਦਿਲ ਤੋਂ ਸ਼ੁਕਰਾਨਾ ਕਰਦੇ ਹਨ, ਜਿੰਨ੍ਹਾਂ ਨੇ ਉਨ੍ਹਾਂ ਨੂੰ ਮਾਣ ਬਖਸ਼ਿਆ ਹੈ। ਉਹ ਪਹਿਲਾਂ ਦੀ ਤਰਾਂ ਪਾਰਟੀ ਦੀ ਚੜਦੀ ਕਲਾ ਵਾਸਤੇ ਦਿਨ-ਰਾਤ ਮਿਹਨਤ ਕਰਦੇ ਰਹਿਣਗੇ।
