ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਲੈ ਕੇ ਫਰਾਰ, ਮਾਮਲਾ ਦਰਜ
Friday, Mar 29, 2019 - 04:38 PM (IST)
ਮੋਗਾ (ਆਜ਼ਾਦ)—ਜ਼ਿਲਾ ਮੋਗਾ ਅਧੀਂਨ ਪੈਂਦੇ ਇਕ ਪਿੰਡ ਦੇ ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਨਾਬਾਲਗ 17 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭੱਠੇ ਤੇ ਕੰਮ ਕਰਨ ਵਾਲਾ ਲੜਕਾ ਉੁਸ ਨੂੰ ਫੁਸਲਾ ਕੇ ਲੈ ਗਿਆ। ਇਸ ਸਬੰਧ 'ਚ ਕਥਿਤ ਦੋਸ਼ੀ ਰਮਲੂ ਪੁੱਤਰ ਦਿਲਾਰੇ ਨਿਵਾਸੀ ਹਰਦੋਈ ਯੂਪੀ ਦੇ ਖਿਲਾਫ ਨਾਬਾਲਗਾ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਪੁਲਸ ਸੂਤਰਾਂ ਅਨੁਸਾਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਯੂ.ਪੀ. ਦੇ ਰਹਿਣ ਵਾਲੇ ਹਨ ਅਤੇ ਕਾਫੀ ਸਮੇਂ ਤੋਂ ਭੱਠੇ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਬੀਤੀ 22 ਮਾਰਚ ਨੂੰ ਸਾਡੇ ਭੱਠੇ ਤੇ ਕੰਮ ਕਰਦਾ ਇਕ ਲੜਕਾ ਮੇਰੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਫੁਸਲਾ ਕੇ ਲੈ ਗਿਆ, ਜਿਸ ਦਾ ਪਤਾ ਲੱਗਣ ਤੇ ਅਸੀਂ ਉਸਦੀ ਬਹੁਤ ਤਲਾਸ਼ ਕੀਤੀ ਅਤੇ ਰਿਸ਼ਤੇਦਾਰੀਆਂ 'ਚ ਵੀ ਪੁੱਛਿਆ, ਜਿਸਦਾ ਸੁਰਾਗ ਨਾ ਮਿਲਣ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ।ਇਸ ਮਾਮਲੇ ਦੀ ਜਾਂਚ ਕਰ ਰਹੇ ਮੋਗਾ ਪੁਲਸ ਦੇ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਲੜਕੀ ਅਤੇ ਲੜਕੇ ਦਾ ਸੁਰਾਗ ਲਗਾਉਣ ਲਈ ਉਨ੍ਹਾਂ ਦੇ ਛੁਪਣ ਵਾਲੇ ਸ਼ੱਕੀ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੇ ਹਨ ਤਾਂ ਕਿ ਕੋਈ ਸੁਰਾਗ ਮਿਲ ਸਕੇ।
