ਕਾਰ ਤੇ ਮੋਟਰਸਾਈਕਲ ਵਿਚਾਲੇ ਟਰੱਕ ’ਚ ਇਕ ਦੀ ਮੌਤ, ਦੂਜਾ ਜ਼ਖਮੀ

09/21/2022 6:23:22 PM

ਸਮਾਣਾ (ਦਰਦ) : ਮੰਗਲਵਾਰ ਸ਼ਾਮ ਸਮੇਂ ਪਿੰਡ ਨਮਾਦਾ ਤੋਂ ਗੁੱਗਾਮਾੜੀ ਮੰਦਿਰ ’ਚ ਮੱਥਾ ਟੇਕ ਕੇ ਵਾਪਸ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਦੀ ਕਾਰ ਦੀ ਫੇਟ ਉਪਰੰਤ ਦਰੱਖ਼ਤ ਨਾਲ ਟਕਰਾਉਣ ਕਰਕੇ ਇਕ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜਖ਼ਮੀ ਹੋ ਗਿਆ। ਥਾਣਾ ਸਿਟੀ ਪੁਲਸ ਨੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਜ਼ਖ਼ਮੀ ਵਿਅਕਤੀ ਦੇ ਬਿਆਨਾਂ ਅਨੁਸਾਰ ਅਣਪਛਾਤੇ ਵਾਹਨ ਚਾਲਕ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐੱਸ.ਆਈ. ਜੱਜਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੰਧਾਰਾ ਸਿੰਘ (60) ਵਾਸੀ ਪ੍ਰਤਾਪ ਕਾਲੋਨੀ ਆਪਣੇ ਸਾਥੀ ਜਸਵੰਤ ਸਿੰਘ ਵਾਸੀ ਪਿੰਡ ਫਤਿਹਪੁਰ ਨਾਲ ਮੰਗਲਵਾਰ ਸ਼ਾਮ ਸਮੇਂ ਪਿੰਡ ਨਮਾਦਾ ਗੁੱਗਾਮਾੜੀ ’ਤੇ ਮੱਥਾ ਟੇਕ ਕੇ ਜਦੋਂ ਵਾਪਸ ਸਮਾਣਾ ਆ ਰਹੇ ਸਨ ਤਾਂ ਗਾਜੀਪੁਰ ਸੜਕ ’ਤੇ ਭੁੱਲਰ ਫਾਰਮ ਨੇੜੇ ਇਕ ਕਾਰ ਦੀ ਫੇਟ ਲੱਗਣ ਕਰ ਕੇ ਮੋਟਰਸਾਈਕਲ ਦਰੱਖ਼ਤ ਨਾਲ ਟਕਰਾ ਗਿਆ, ਜਿਸ ਕਾਰਨ ਕੰਧਾਰਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਜਸਵੰਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜੋ ਸਿਵਲ ਹਸਪਤਾਲ ’ਚ ਜੇਰੇ ਇਲਾਜ ਹੈ।


Gurminder Singh

Content Editor

Related News