ਮੋਗਾ ''ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, 2 ਸਾਲਾ ਬੱਚੀ ਨੂੰ ਕਾਰ ਨੇ ਕੁਚਲਿਆ

Saturday, Oct 08, 2022 - 06:29 PM (IST)

ਮੋਗਾ ''ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, 2 ਸਾਲਾ ਬੱਚੀ ਨੂੰ ਕਾਰ ਨੇ ਕੁਚਲਿਆ

ਮੋਗਾ : ਮੋਗਾ ਵਿਖੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ 2 ਸਾਲਾ ਪਰਵਾਸੀ ਬੱਚੀ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ। ਜਾਣਕਾਰੀ ਮੁਤਾਬਕ 2 ਸਾਲਾ ਬੱਚੀ ਆਪਣੀ ਭੂਆ ਦੇ ਨਾਲ ਬਾਜ਼ਾਰ ਤੋਂ ਸਾਮਾਨ ਖ਼ਰੀਦਣ ਗਈ ਸੀ ਤੇ ਆਪਣੀ ਭੂਆ ਤੋਂ ਹੱਥ ਛੁਡਾ ਕੇ ਬੱਚੀ ਸੜਕ ਪਾਰ ਕਰਨ ਲੱਗੀ ਤਾਂ ਕਾਰ ਦੇ ਹੇਠਾਂ ਆ ਗਈ। ਇਸ ਘਟਨਾ ਦੌਰਾਨ ਬੱਚੀ ਨੂੰ ਗੰਭੀਰ ਸੱਟਾਂ ਲੱਗੀਆਂ ਤਾਂ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿਥੇ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਹ ਸਾਰੀ ਘਟਨਾ ਨੇੜੇ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਬੱਚੀ ਦੀ ਭੂਆ ਗਹਿਰੇ ਸਦਮੇ 'ਚ ਹੈ ਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੋਬਾਈਲ ਵਿੰਗ ਦੀ ਟੈਕਸ ਚੋਰੀ ਖ਼ਿਲਾਫ਼ ਕਾਰਵਾਈ, ਪਲਾਸਟਿਕ ਦੇ ਦਾਣਿਆਂ ਦਾ ਭਰਿਆ ਟਰੱਕ ਕੀਤਾ ਜ਼ਬਤ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਦੀ ਭੂਆ ਨੇ ਦੱਸਿਆ ਕਿ ਉਹ ਤੇ ਉਸ ਦੀ ਭਤੀਜੀ ਅੰਜਲੀ ਬਾਜ਼ਾਰ ਤੋਂ ਸਾਮਾਨ ਲੈਣ ਗਈਆਂ ਸਨ, ਜਦੋਂ ਉਹ ਸੜਕ ਕਰਾਸ ਕਰਨ ਲੱਗੇ ਤਾਂ ਅੰਜਲੀ ਅਚਾਨਕ ਕਾਰ ਦੇ ਹੇਠਾਂ ਆ ਗਈ। ਕਾਰ ਚਾਲਕ ਨੇ ਤੁਰੰਤ ਜ਼ਖ਼ਮੀਆਂ ਨੂੰ ਆਪਣੀ ਕਾਰ 'ਚ ਬਿਠਾਇਆ ਅਤੇ ਇਲਾਜ ਲਈ ਲੈ ਗਿਆ। ਮ੍ਰਿਤਕ ਦੀ ਭੂਆ ਮੁਤਾਬਕ ਕੁਝ ਦੂਰੀ 'ਤੇ ਜਾ ਕੇ ਕਾਰ ਚਾਲਕ ਨੇ ਉਨ੍ਹਾਂ ਡਰਾ ਧਮਕਾ ਕੇ ਰਸਤੇ 'ਚ ਛੱਡ ਦਿੱਤਾ। ਫਿਰ ਇਕ ਗੁਰਦੁਆਰੇ ਦੇ ਮੈਨੇਜਰ ਨੇ ਉਨ੍ਹਾਂ ਦੀ ਹਾਲਤ ਦੇਖਦੇ ਹੋਏ ਹਸਪਤਾਲ ਪਹੁੰਚਾਇਆ। ਮ੍ਰਿਤਕ

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਿੰਨ ਮੁਲਜ਼ਮ 1 ਕਰੋੜ ਦੀ ਨਕਦੀ ਸਣੇ ਕਾਬੂ

ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਮੌਕੇ 'ਤੇ ਮੌਜੂਦ ਨਹੀਂ ਸੀ ਪਰ ਉਸ ਦੀ ਬੇਟੀ ਮੇਰੀ ਭੈਣ ਨਾਲ ਗਈ ਸੀ ਤੇ ਸਾਨੂੰ ਹੁਣ ਪਤਾ ਲੱਗਾ ਹੈ ਕਿ ਕਾਰ ਹੇਠਾਂ ਆਉਣ ਕਾਰਨ ਉਸ ਦੀ ਬੱਚੀ ਉਸਦੀ ਮੌਤ ਹੋ ਗਈ ਤੇ ਡਰਾਈਵਰ ਵੀ ਮੌਕੇ ਤੋਂ ਭੱਜ ਗਿਆ ਹੈ। ਸਰਕਾਰੀ ਹਸਪਤਾਲ ਦੇ ਡਾਕਟਰ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਕੋਲ ਗੰਭੀਰ ਰੂਪ 'ਚ ਜ਼ਖ਼ਮੀ ਅੰਜਲੀ ਨਾਂ ਦੀ 2 ਸਾਲਾ ਬੱਚੀ ਨੂੰ ਲਿਆਂਦਾ ਗਿਆ ਸੀ ਜਿਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਬੱਚੀ ਨੂੰ ਉਸ ਦੀ ਰਿਸ਼ਤੇਦਾਰ ਪੂਜਾ ਲੈ ਕੇ ਆਈ ਸੀ।


author

Mandeep Singh

Content Editor

Related News