ਇਸ ਸਮਾਰਟਫੋਨ ''ਚ ਹੋਵੇਗੀ 5000 ਐੱਮ ਏ ਐੱਚ ਬੈਟਰੀ
Saturday, Dec 10, 2016 - 02:56 PM (IST)

ਜਲੰਧਰ- ZTEਦੇ ਨੂਬੀਆ ਬ੍ਰਾਂਡ ਦਾ ਸਮਾਰਟਫੋਨ 14 ਦਸੰਬਰ ਨੂੰ ਭਾਰਤ ''ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਬੁੱਧਵਾਰ ਨੂੰ ਨੂਬੀਆ N1 ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਇਸ ਲਈ ਨਵੀਂ ਦਿੱਲੀ ''ਚ ਇਕ ਇਵੈਂਟ ਆਯੋਜਿਤ ਕਰਨ ਵਾਲੀ ਹੈ, ਜਿਸ ਲਈ ਮੀਡੀਆ ਨੂੰ ਇਨਵਾਈਟ ਭੋਜ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ZTE ਨੂਬੀਆ N1 ਨੂੰ ਜੁਲਾਈ ਮਹੀਨੇ ''ਚ ਚੀਨ ''ਚ ਲਾਂਚ ਕੀਤਾ ਗਿਆ ਸੀ। ਚੀਨੀ ਮਾਰਕੀਟ ''ਚ ਇਸ ਦੀ ਕੀਮਤ 1,699 ਚੀਨੀ ਯੂਆਨ (ਕਰੀਬ 17,200) ਹੈ।
ZTE ਨੂਬੀਆ N1 ਸਮਾਰਟੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਨੂਬੀਆ 4.0 ਯੂਆਈ ''ਤੇ ਚੱਲਦਾ ਹੈ। ਇਹ ਹਾਈਬ੍ਰਿਡ ਡਿਊਲ-ਸਿਮ ਸਲਾਟ ਨਾਲ ਆਉਂਦਾ ਹੈ। ਹੈੱਡਸੈੱਟ ''ਚ 5.5 ਇੰਚ (1920x1080 ਪਿਕਸਲ) ਦਾ ਫੁੱਲ ਐੱਚ. ਡੀ. ਡਿਸਪਲੇ ਹੈ, ਜਿਸ ਦੀ ਪਿਕਸਲ ਡੈਨਸਿਟੀ 401 ਪੀ. ਪੀ. ਆਈ. ਹੈ। ਸਮਾਰਟਫੋਨ ''ਚ 64 ਬਿਟ 1.8 ਗੀਗਾਹਟਰਜ਼ ਮੀਡੀਆਟੇਕ ਹੀਵੀਓ ਪੀ10 ਆਕਟਾ-ਕੋਰ ਚਿੱਪਸੈੱਟ ਨਾਲ 3ਜੀਬੀ ਰੈਮ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਫਿਕਸ ਲਈ 550 ਮੈਗਾਹਟਰਜ਼ ਮਾਲੀ ਟੀ860 ਜੀ. ਪੀ. ਯੂ. ਇੰਟੀਗ੍ਰੇਟਡ ਹੈ। ZTE ਨੂਬੀਆ N1 ਦੀ ਇਨਬਿਲਟ ਸਟੋਰੇਜ 64ਜੀਬੀ ਹੈ। ਜ਼ਰੂਰਤ ਪੈਣ ''ਤੇ 128 ਜੀਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰਨਾ ਵੀ ਸੰਭਵ ਹੈ। ਰਿਅਰ ਕੈਮਰੇ ਦੀ ਗੱਲ ਕਰੀਏ ਤਾਂ ਇਸ ''ਚ 13 MP ਦਾ ਸੈਂਸਰ ਹੈ। ਇਹ ਫੇਜ਼ ਡਿਟੇਕਸ਼ਨ ਆਟੋ ਫੋਕਸ, 6/22 ਅਪਰਚਰ ਅਤੇ ਐੱਲ. ਆਈ. ਡੀ. ਫਲੈਸ਼ ਨਾਲ ਲੈਸ ਹੈ। ਇਸ ਦਾ ਸੈਲਫੀ ਕੈਮਰਾ ਵੀ 13MP ਦਾ ਹੈ। ਫਰੰਟ ਕੈਮਰੇ ''ਚ ਬਿਊਟੀ ਫਿਲਟਰ ਅਤੇ ਸਮਾਰਟ ਫਿਲ ਫੀਚਰ ਲਾਈਟ ਦਿੱਤਾ ਗਿਆ ਹੈ। ZTE ਨੂਬੀਆ N1 ''ਚ 5000 ਐੱਮ. ਏ. ਐੱਚ ਦੀ ਬੈਟਰੀ ਹੈ।