ਅੱਜ ਦੁਪਿਹਰ 2 ਵਜੇ ਸ਼ੁਰੂ ਹੋਵੇਗੀ Honor 6X ਦੀ ਸੇਲ, ਮਿਲਣਗੇ ਕਈ ਖਾਸ ਆਫਰਸ

02/16/2017 2:18:13 PM

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਦੇ ਸਬ ਬਰਾਂਡ ਹਾਨਰ 6 ਐਕਸ ਦੀ ਤੀਜੀ ਸੇਲ ਅੱਜ ਦੁਪਹਿਰ 2 ਵਜੇ ਐਮਾਜਨ ''ਤੇ ਸ਼ੁਰੂ ਹੋਵੇਗੀ। ਸੇਲ ''ਚ ਸ਼ਾਮਿਲ ਹੋਣ ਲਈ ਗਾਹਕਾਂ ਨੂੰ ਰਜਿਸਟਰੇਸ਼ਨ ਕਰਾਉਣਾ ਸੀ ਅਤੇ ਜਿਨ੍ਹਾਂ ਨੇ ਪਿਛਲੀ ਸੇਲ ''ਚ ਇਸ ਫੋਨ ਲਈ ਰਜਿਸਟਰੇਸ਼ਨ ਕਰਵਾਇਆ ਸੀ ਉਹ ਸਾਰੇ ਗਾਹਕ ਇਸ ਸੇਲ ''ਚ ਹਿੱਸਾ ਬਣ ਸਕਦੇ ਹਨ । ਪਹਿਲਾਂ ਦੀ ਹੀ ਤਰ੍ਹਾਂ ਇਹ ਸੇਲ ਇਸ ਦੇ ਦੋਨੋਂ ਵੇਰਿਅੰਟਸ ਲਈ ਹੋਵੇਗੀ।  ਜੇਕਰ ਗਾਹਕ ਅੱਜ ਇਸ ਫੋਨ ਨੂੰ ਖਰੀਦਣ ''ਚ ਅਸਫਲ ਹੁੰਦੇ ਹਨ ਤਾਂ ਉਹ 23 ਫਰਵਰੀ ਨੂੰ ਹਾਨਰ 6 ਐਕਸ ਦੀ ਅਗਲੀ ਸੇਲ ''ਚ ਸ਼ਾਮਿਲ ਹੋ ਸਕਦੇ ਹਨ। 

Honor 6X ਉੱਤੇ ਕੀ ਹੈ ਆਫਰ: ਜੇਕਰ ਗਾਹਕ ਇਸ ਫੋਨ ਨੂੰ ਐੱਸ. ਬੀ. ਆਈ ਦੇ ਕ੍ਰੈਡਿਟ ਕਾਰਡ ਰਾਹੀਂ ਖਰੀਦਦੇ ਹਨ ਤਾਂ ਉਨ੍ਹਾਂ ਨੂੰ 10 ਫੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ। ਨਾਲ ਹੀ ਇਸ ਫੋਨ ਦੇ ਨਾਲ ਜੇਕਰ ਗਾਹਕਾਂ ਨੂੰ ਏਅਰਟੇਲ ਦੀ ਸਿਮ ''ਤੇ ਫ੍ਰੀ 14ਜੀ. ਬੀ ਡਾਟਾ ਦਿੱਤਾ ਜਾਵੇਗਾ। ਇਸ ਆਫਰਸ ਦੀ ਜ਼ਿਆਦਾ ਜਾਣਕਾਰੀ ਲਈ ਗਾਹਕ ਐਮਾਜ਼ਨ ਦੀ ਵੈੱਬਸਾਈਟ ''ਤੇ ਦਾ ਸਕਦੇ ਹਨ।

Honor 6X  ਦੇ ਫੀਚਰਸ: ਇਸ ''ਚ 2.5ਡੀ ਕਰਵਡ ਗਲਾਸ ਨਾਲ 5.5 ਇੰਚ ਦੀ ਫੁੱਲ ਐੱਚ. ਡੀ ਡਿਸਪਲੇ, ਆਕਟਾ-ਕੋਰ ਕਿਰੀਨ 655 ਪ੍ਰੋਸੈਸਰ ਨਾਲ ਲੈਸ ਹੈ। ਇਸ ''ਚ 32ਜੀ. ਬੀ ਦੀ ਇੰਟਰਨਲ ਸਟੋਰੇਜ਼, ਐਂਡਰਾਇਡ 6.0 ਮਾਰਸ਼ਮੈਲੋ ਓ ਐੱਸ ਹੈ। ਇਸ ਦੇ ਰਿਅਰ ਪੈਨਲ ''ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ, ਜੋ ਸਿਰਫ਼ 0.3 ਸੈਕਿੰਡ ''ਚ ਫੋਨ ਅਨਲਾਕ ਕਰ ਸਕਦਾ ਹੈ। ਫੋਨ ''ਚ ਹੈ । ਇਸ ''ਚ 12 ਐੱਮ. ਪੀ  +2 ਐੱਮ. ਪੀ ਦਾ ਡਿਊਲ ਰਿਅਰ ਕੈਮਰਾ ਅਤੇ 8 ਐੱਮ. ਪੀ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ । ਕਵਿੱਕ ਚਾਰਜਿੰਗ ਫੀਚਰ ਦੀ  ਸਪੋਰਟ ਨਾਲ 3340 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦੀ ਬੈਟਰੀ ਦੋ ਦਿਨ ਦਾ ਟਾਕਟਾਇਮ ਦੇ ਸਕਦੀ। ਕੁਨੈਕਟੀਵਿਟੀ ਲਈ ਇਸ ''ਚ 4G VoLTE  ਦੇ ਨਾਲ ਵਾਈ-ਫਾਈ, ਬਲੂਟੁਥ, ਜੀ. ਪੀ. ਐੱਸ ਅਤੇ ਮਾਇਕ੍ਰੋ ਯੂ. ਐੱਸ. ਬੀ ਫੀਚਰਸ ਦਿੱਤੇ ਗਏ ਹਨ।


Related News