ਲੁਟਕੇ ਲੈ ਗਏ

Monday, Jun 25, 2018 - 11:21 AM (IST)

ਲੁਟਕੇ ਲੈ ਗਏ

ਲੁਟਕੇ ਲੈ ਗਏ ਛੁਪੇ ਲੁਟੇਰੇ,
ਕਹਿੰਦੇ ਸੀ ਜੋ ਸਦਾ ਹੈ ਤੇਰੇ।
ਅਸੀਂ ਉਨ੍ਹਾਂ ਦਾ ਰੁਖ ਨਾ ਸਮਝੇ,
ਦੇਣ ਵਾਲਾ ਕੋਈ ਦੁੱਖ ਨਾ ਸਮਝੇ,
ਤੁਰ ਗਏ ਦੁੱਖ ਦੇ ਮੂੰਹ ਹਨੇਰੇ,
ਲੁਟਕੇ ਲੈ ਗਏ ਛੁਪੇ ਲੁਟੇਰੇ,
ਕਹਿੰਦੇ ਸੀ ਜੋ ਸਦਾ ਹੈ ਤੇਰੇ।
ਸੀ ਨਾ ਇਹ ਕੋਈ ਅੰਤਰਯਾਮੀ,
ਸਮਝ ਜੋ ਸਕਦੇ ਸੰਸਾਰ ਹੈ ਫਾਨੀ,
ਸਮਝੇ ਇੰਨ੍ਹਾਂ ਸਦਾ ਹੀ ਡੇਰੇ,
ਲੁਟਕੇ ਲੈ ਗਏ ਛੁਪੇ ਲੁਟੇਰੇ,
ਕਹਿੰਦੇ ਸੀ ਜੋ ਸਦਾ ਹੈ ਤੇਰੇ।
ਗਿਆਨ ਸੱਚਾ ਜੋ ਇੰਨਾ ਨੂੰ ਆ ਜੇ,
ਚੋਰ 'ਸੁਰਿੰਦਰ' ਕਿਉ ਕਹਾ ਜੇ,
ਭਲਾ ਦਿਸੇ ਉਹ ਚਾਰ ਚੁਫੇਰੇ,
ਲੁਟਕੇ ਲੈ ਗਏ ਛੁਪੇ ਲੁਟੇਰੇ,
ਕਹਿੰਦੇ ਸੀ ਜੋ ਸਦਾ ਹੈ ਤੇਰੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000


Related News