ਕੁਦਰਤ ਤੇ ਅਸੀ ਲੋਕ

Wednesday, Nov 15, 2017 - 05:12 PM (IST)

ਚੰਗਾਂ ਕਰਜ਼ ਚੁਕਾਇਆ ਏ, ਅਸੀਂ ਕੁਦਰਤ ਦੇ ਅਹਿਸਾਨਾਂ ਦਾ,
ਇੱਕ ਇੱਕ ਕਰਕੇ ਕਤਲ ਕੀਤਾ, ਧਰਤੀ ਮਾਂ ਜੇ ਅਰਮਾਨਾਂ ਦਾ। 
ਨਾ ਪੌਣ ਚੰਗੀ, ਨਾ ਪਾਣੀ, ਨਾ ਉਪਜਾਊ ਧਰਤ ਰਹੀ, 
ਵਾਹ ਜੰਗਲ ਬੇਲੇ ਕੁਦਰਤ ਦੇ ,ਅਸੀਂ ਪਾ ਤਾ ਜਾਲ ਮਕਾਨਾਂ ਦਾ।
ਕੁਦਰਤ ਦੇ ਲਈ ਫਰਜ਼ਾ ਨੂੰ ਮਨ 'ਚੋਂ ਅਸੀਂ ਵਿਸਾਰ ਦਿੱਤਾ,
ਜਸ਼ਨਾਂ ਲਈ ਖਰੀਦ ਕੇ ਸਾੜ ਦਿੱਤਾ ਅਸੀਂ ਸਾਰਾ ਬਾਰੂਦ ਦੁਕਾਨਾਂ ਦਾ।
ਕੁਦਰਤ ਤੋਂ ਹੋ ਦੂਰ ਅਸੀਂ, ਪੈਸੇ ਦੀ ਦੌੜ 'ਚ ਖੋਅ ਗਏ ਆਂ,
ਨੀਲੇ ਤੋਂ ਹੋ ਕਾਲਾ ਅਸੀਂ ਕਰ ਦਿੱਤਾ ਰੰਗ ਉਸ ਸੱਚੇ ਰੱਬ ਜੇ ਅਸਮਾਨਾਂ ਦਾ
ਹਵਾ ਗੁਰੂ ਹੁੰਦੀ, ਪਾਣੀ ਪਿਤਾ ਹੁੰਦੀ,ਹੁੰਦੀ ਮਾਂ ਦੇ ਵਾਂਗ ਧਰਤ
ਪੜ੍ਹ ਕੇ ਵੀ ਅਸੀਂ ਵਿਸਾਰ ਦਿੱਤਾ ਹੁਕਮ ਗੁਰੂ, ਸਾਹਿਬਾਨਾਂ ਦਾ।
ਨੋਟ ਵੋਟ ਦੇ ਚੱਕਰ ਵਿਚ ਕੋਈ ਆਬਾਦੀ ਲਈ ਕਾਨੂੰਨ ਨਹੀਂ,
ਤਾਹੀਂ ਤਾਂ ਵਧੀ ਆਬਾਦੀ ਨੇ ਸੱਧਰਾਂ (ਰੁਜਗਾਰ ਚੰਗੀ ਰੋਟੀ, ਘਰ,ਸਿਹਤ,) ਨੂੰ ਗੱਡੀ ਚਾੜ੍ਹ ਦਿੱਤਾ। 
ਹਰ ਜੀਵ ਦੇ ਵਿਚ ਹੈ ਅੰਸ਼ ਹੁੰਦਾ, ਉਸ ਸੱਚੇ ਰੱਬ ਦੀ ਜੋਤੀ ਦਾ,
ਖੁਦਗਰਜ਼ ਹੋ ਅਸੀਂ ਉਜਾੜ ਦਿੱਤਾ, ਆਸ਼ਿਆਨਾ ਲੱਖਾਂ ਹੀ ਬੇਜੁਬਾਨਾਂ ਦਾ।
ਬੜੇ ਮੌਡਰਨ ਹੋ ਗਏ ਆਂ, ਰੁੱਖ ਵਿਹੜਿਆਂ ਵਿਚੋਂ ਵੱਢ ਅਸੀਂ,
ਹੋਗੇ ਉਹਨਾਂ ਛਾਂਵਾਂ ਤੋਂ ਵਾਂਝੇ ਸੁਖ ਦੇਣ ਜੋ ਚੌਹਾਂ ਜਹਾਨਾਂ ਦਾ।
ਜੋ ਹੋ ਸਕੇ ਤਾਂ ਹੁਣ ਵੀ ਸੰਭਲੋ ਕੁਦਰਤ ਨਾਲ ਇਨਸਾਫ ਕਰੋ।
ਜੌਹਰ ਕਹੇ ਜੇ ਅਜੇ ਵੀ ਨਾ ਸੁਧਰੇ, ਨਹੀਂ ਰਹਿਣਾ ਵਯੂਦ ਇਨਸਾਨਾਂ ਦਾ।
ਰੁਪਿੰਦਰ ਸਿੰਘ ਜੌਹਰ ਈ. ਟੀ. ਟੀ. ਅਧਿ.
                                                 


Related News