ਪਿੰਡ  ਮਿੰਨੀ ਕਹਾਣੀ

Wednesday, Mar 20, 2019 - 12:55 PM (IST)

ਪਿੰਡ  ਮਿੰਨੀ ਕਹਾਣੀ

ਪਿੰਡ ਵਿੱਚ ਰਣਜੀਤ ਸਿੰਘ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਨੌਜਵਾਨ ਸੀ। ਉੁਸਨੇ ਪੂਰੀ ਲਗਨ ਨਾਲ ਪੜ੍ਹਾਈ ਕੀਤੀ ਅਤੇ ਪੜ੍ਹਾਈ ਪੂਰੀ ਹੋਣ ਤੇ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ। ਇੱਕ ਦਿਨ ਓਹ ਆਪਣੀ ਤਾਈ ਤੇਜੋ ਕੋਲ਼ ਜਾ ਕੇ ਕਹਿਣ ਲੱਗਾ, ਆਹ ਲੈ ਤਾਈ !!  ਕਰ ਲੈ ਮੂੰਹ ਮਿੱਠਾ, ਮੇਰੀ ਸਰਕਾਰੀ ਨੌਕਰੀ ਲੱਗ ਗਈ ਐ “    “ ਸ਼ੁਕਰ ਐ ਪੁੱਤ !! ਤੇਰੀ ਕੀਤੀ ਹੋਈ ਮਿਹਨਤ ਰਾਸ ਆ ਗਈ, ਹੁਣ ਤੂੰ ਜਿੱਥੇ ਵੀਂ ਜਾਵੇ, ਰਾਜੀ ਖੁਸ਼ੀ ਵੱਸੇ “ ਤੇਜੋ ਤਾਈ ਇਹ ਆਖ ਕੇ ਚੁੱਪ ਕਰ ਗਈ । “ ਤਾਈ!! ਇਹ ਤੁਸੀਂ ਕੀ ਆਖੀਂ ਜਾਨੇ ਓ ? ਮੈਂ ਭਲਾਂ ਕਿੱਥੇ ਜਾਣਾ? ਰਣਜੀਤ ਨੇ ਗੰਭੀਰ ਹੁੰਦਿਆਂ ਪੁੱਛਿਆ ।
“ ਪੁੱਤ !! ਨੌਕਰੀ ਮਿਲਣ ਮਗਰੋਂ ਪਿੰਡ ਕੀਹਨੂੰ ਚੰਗਾ ਲੱਗਦਾ, ਹੁਣ ਓਹ ਦਿਨ ਦੂਰ ਨਹੀਂ ਜਦੋਂ ਤੂੰ ਵੀ ਪਿੰਡ ਛੱਡ ਕੇ ਸ਼ਹਿਰ 'ਚ ਰਹਿਣ ਲੱਗ ਜਾਣਾ ਐ  “ਤੇਜੋ ਤਾਈ ਮੂੰਹ 'ਚ ਲੱਡੂ ਪਾਉਂਦੀ ਬੋਲੀ ।

ਮਾਸਟਰ ਸੁਖਵਿੰਦਰ ਦਾਨਗੜ੍ਹ 
94171-80205


author

Aarti dhillon

Content Editor

Related News