ਵਾਗੀਸ਼ ਪਾਠਕ ਤੀਜੀ ਵਾਰ ਭਾਰਤੀ ਨੈਟਬਾਲ ਸੰਘ (NFI) ਦੇ ਪ੍ਰਧਾਨ ਨਿਯੁਕਤ

8/25/2020 2:00:31 PM

ਨਵੀਂ ਦਿੱਲੀ/ਗੁੜਗਾਵਾਂ/ਬਠਿੰਡਾ/ਬਰਨਾਲਾ (ਅਖਲੇਸ਼ ਬਾਂਸਲ)- ਭਾਰਤੀ ਨੈਟਬਾਲ ਸੰਘ (ਐੱਨ.ਐੱਫ.ਆਈ.) ਦੀ ਰਾਸ਼ਟਰੀ ਟੀਮ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਹੋ ਗਈ ਹੈ। ਇਸ ਦੀ ਸੂਚੀ ਐਤਵਾਰ ਨੂੰ ਗੁੜਗਾਵਾਂ ਵਿਖੇ ਸਥਿਤ ਜੌਨ-ਹਾਲ 'ਚ ਆਯੋਜਿਤ ਸਲਾਨਾ ਆਮ ਬੈਠਕ ਦੌਰਾਨ ਜਾਰੀ ਕੀਤੀ ਗਈ। ਸਰਬਸੰਮਤੀ ਨਾਲ ਚੁਣੀ ਗਈ ਟੀਮ ਦੇ ਅਹੁਦੇਦਾਰਾਂ ਨੂੰ 4 ਸਾਲਾਂ (2020-2024) ਲਈ ਕਾਰਜਭਾਰ ਦਿੱਤਾ ਗਿਆ ਹੈ। ਇਲਾਹਾਬਾਦ ਹਾਈਕੋਰਟ ਦੇ ਰਿਟਾਇਰਡ ਜਸਟਿਸ ਡਾ. ਸਤੀਸ਼ ਚੰਦਰਾ ਅਤੇ ਬਤੌਰ ਰਿਟਰਨਿੰਗ ਆਫਿਸਰ, ਇਲੈਕਸ਼ਨ ਕਮੀਸ਼ਨ ਆਫ ਇੰਡੀਆ ਦੇ ਸੇਵਾਮੁਕਤ ਸਕੱਤਰ ਹਰਬੰਸ ਸਿੰਘ ਨੇ ਬਤੌਰ ਐਸਿਸਟੈਂਟ ਰਿਟਰਨਿੰਗ ਅਫ਼ਸਰ ਭਾਰਤੀ ਓਲੰਪਿਕ ਐਸੋਸੀਏਸ਼ਨ ਤੋਂ ਆਬਜ਼ਰਵਰ ਹਸਤਾਖ਼ਰ ਕਰਦੇ ਅਤੇ ਆਪਣੀ ਮੋਹਰ ਲਾਉਂਦੇ ਹੋਏ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ।

ਪੜ੍ਹੋ ਇਹ ਵੀ ਖਬਰ - ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

ਦੱਸਣਯੋਗ ਹੈ ਕਿ ਐੱਨ.ਐੱਫ.ਆਈ. ਦੀ ਰਾਸ਼ਟਰੀ ਬਾੱਡੀ ਦੀ ਚੋਣ ਲਈ ਕੋਵਿਡ-19 ਦੇ ਮੱਦੇਨਜ਼ਰ ਆਨਲਾਈਨ ਫਾਰਮ ਭਰਵਾਏ ਗਏ। ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਐਤਵਾਰ ਦੇ ਦਿਨ ਸਭਨਾਂ ਅਹੁਦੇਦਾਰਾਂ ਨੇ ਨੈਟਬਾਲ ਖੇਡ ਨੂੰ ਬੁਲੰਦੀਆਂ ਤੇ ਲਿਜਾਣ ਲਈ ਸਹੁੰ ਚੁੱਕੀ। ਇਸ ਮੌਕੇ ਐੱਨ.ਐੱਫ.ਆਈ. ਦੇ ਸਾਬਕਾ ਐਸੋਸਿਏਟ ਸੈਕਟਰੀ ਅਤੇ ਨੈਟਬਾਲ ਪ੍ਰੋਮੋਸ਼ਨ ਐਸੋਸੇਸ਼ਨ ਪੰਜਾਬ ਦੇ ਜਨਰਲ ਸਕੱਤਰ ਕਰਨ ਅਵਤਾਰ ਕਪਿਲ ਐਡਵੋਕੇਟ ਵੀ ਸ਼ਾਮਲ ਸਨ।

ਪੜ੍ਹੋ ਇਹ ਵੀ ਖਬਰ - ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’
  
ਪਾਠਕ ਪ੍ਰਧਾਨ ਅਤੇ ਕੌਸ਼ਿਕ ਸੀਨੀਅਰ ਵਾਈਸ ਪ੍ਰਧਾਨ:-
ਐੱਨ.ਐੱਫ.ਆਈ. ਦੇ ਪਿਛਲੀਆਂ ਦੋ ਟਰਮਾਂ ਤੋਂ ਪ੍ਰਧਾਨ ਚੱਲੇ ਆ ਰਹੇ ਸ਼੍ਰੀ ਵਾਗੀਸ਼ ਪਾਠਕ ਨੂੰ ਤੀਜੀ ਵਾਰ ਫਿਰ ਤੋਂ ਪ੍ਰਧਾਨ ਚੁਣਿਆ ਗਿਆ ਹੈ। ਜਦੋਂਕਿ ਸਕੱਤਰ ਜਨਰਲ ਦੇ ਅਹੁਦੇ ’ਤੇ ਤਾਇਨਾਤ ਸ਼੍ਰੀ ਹਰੀਓਮ ਕੌਸ਼ਿਕ ਨੂੰ ਇਸ ਵਾਰ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਜਨਰਲ ਸਕੱਤਰ ਦੇ ਅਹੁਦੇ ਲਈ ਵਿਜੇਂਦਰ ਸਿੰਘ ਅਤੇ ਖਜਾਨਚੀ ਦੇ ਅਹੁਦੇ ਲਈ ਮੋਹਿਤ ਕੌਸ਼ਿਕ ਨੂੰ ਚੁਣਿਆ ਗਿਆ ਹੈ।

ਪੜ੍ਹੋ ਇਹ ਵੀ ਖਬਰ - ਤਾਲਾਬੰਦੀ 'ਚ ਵੱਧਦੇ ਭਾਰ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਰਹੋਗੇ ਸਿਹਤਮੰਦ

7 ਵਾਈਸ ਪ੍ਰਧਾਨਾਂ ਅਤੇ 7 ਐਸੋਸੀਏਟ ਸਕੱਤਰਾਂ ਦੀ ਚੋਣ:-
ਸ਼੍ਰੀਮਤੀ ਈਸ਼ਾ ਗੁਪਤਾ (ਚੰਡੀਗੜ੍ਹ), ਸ਼੍ਰੀਮਤੀ ਬੀਨਾ ਪਾਨੀ ਦਾਸ, ਦੀਪ ਕੁਮਾਰ, ਗੌਰੀ ਸ਼ੰਕਰ ਸ਼ੁਕਲਾ, ਡਾ. ਲਲਿਤ ਐੱਚ ਜਿਵਾਨੀ, ਮੁਹੰਮਦ ਖਾਜਾ ਖਾਨ ਅਤੇ ਪੀ.ਕੇ. ਪੰਡਾ ਸਾਰੇ ਵਾਈਸ ਪ੍ਰਧਾਨ ਚੁਣੇ ਗਏ ਹਨ, ਜਦੋਂਕਿ ਅਮਿਤ ਅਰੋੜਾ (ਗੁਜਰਾਤ), ਅਸ਼ੋਕ ਕੁਮਾਰ (ਹਰਿਆਣਾ), ਬਿਰਜੂ ਰਾਮ, ਲਕਸ਼ਮਣ ਦਾਤੀਰ, ਸੰਤੋਸ਼ ਕੁਮਾਰ, ਸ਼੍ਰੀਮਤੀ ਵਿਭਾ ਕੁਮਾਰੀ (ਉੱਤਰ ਪ੍ਰਦੇਸ਼) ਅਤੇ ਸ਼੍ਰੀਮਤੀ ਮਨਾਸਾ ਐਲਜੀ ਸਾਰੇ ਐਸੋਸੀਏਟ ਸੈਕਟਰੀ ਚੁਣੇ ਗਏ ਹਨ।

ਪੜ੍ਹੋ ਇਹ ਵੀ ਖਬਰ - ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

10 ਕਾਰਜਕਾਰੀ ਮੈਂਬਰਾਂ ਵਿੱਚ ਪੰਜਾਬ ਦੇ ਹਰਪਾਲ ਸਿੰਘ 
ਐੱਨ.ਐੱਫ.ਆਈ. ਵੱਲੋਂ ਚੁਣੇ ਗਏ 10 ਕਾਰਜਕਾਰੀ ਮੈਂਬਰਾਂ ਵਿੱਚ ਹਰਪਾਲ ਸਿੰਘ (ਪੰਜਾਬ), ਅਸੀਮ ਬੋਥਰਾ, ਭੀਮ ਖਾਤੀ, ਭੁਪਿੰਦਰ ਨਾਥ ਰਾਮ, ਮਨੀਸ਼ ਕੁਮਾਰ ਪਟੇਲ, ਕੁਮਾਰੀ ਨਿਧੀ ਸ਼ਰਮਾ, ਕੁਮਾਰੀ ਪੂਜਾ ਯਾਦਵ, ਸ਼੍ਰੀਮਤੀ ਸੰਪਾ ਲਾਸਕਰ, ਸ਼੍ਰੀਮਤੀ ਤਨੁਜਾ ਨਜੁਮੁਦੀਨ ਅਤੇ ਸ਼ਸ਼ੀਕਾਂਤ ਸ਼ਾਮਲ ਹਨ।

ਪੜ੍ਹੋ ਇਹ ਵੀ ਖਬਰ - ਸਿਹਤ ਲਈ ਕਈ ਗੁਣਾਂ ਲਾਹੇਵੰਦ ਸਿੱਧ ਹੁੰਦੀ ਹੈ ‘ਗੁੜ ਦੀ ਇਕ ਡੱਲੀ, ਜਾਣੋ ਹੋਰ ਵੀ ਫਾਇਦੇ


rajwinder kaur

Content Editor rajwinder kaur