ਪਲ ਦੋ ਪਲ ਦਾ ਮੇਲਾ ਆ

04/30/2019 11:51:46 AM

ਪਲ ਦੋ ਪਲ ਦਾ ਮੇਲਾ ਆ
ਜਿਵੇਂ ਮਦਾਰੀ ਦਾ ਖੇਲਾਂ ਆ
ਉਹੀਓ ਸੱਖਣਾਂ ਵੇਲਾ ਆ
ਬੱਸ ਪਇਆ ਝਮੇਲਾ ਆ
ਜ਼ਿੰਦਗੀ ਦੇ ਰਾਹ ਲੰਬੇ ਆ
ਅਸੀਂ ਵੀ ਪਏ ਹੰਬੇ ਆ
ਕਈ ਜਰਾਨੇ ਆਪ ਲੱਬੇ ਆ
ਫਿਰਦੇ ਰੂਹ ਦੇ ਸੱਜੇ ਖੱਬੇ ਆ।
ਵਕਤ ਦੀ ਸਭ ਗੱਲ ਆ
ਕੋਈ ਅੱਜ ਤੇ ਕੋਈ ਕੱਲ੍ਹ ਆ
ਸੀਨੇ ਪਏ ਕਈਆਂ ਦੇ ਸੱਲ ਆ
ਬਹੁਤਿਆਂ ਨੇ ਖਿਲਾਰਿਆ ਝੱਲ ਆ।
ਸੁਖਚੈਨ, ਕੁਝ ਕੁ ਬੁੱਕਦੇ ਆ
ਫਿਰਦੇ ਬਹੁਤੇ ਲੁੱਕਦੇ ਆ
ਕਈ ਵਾਂਗ ਪੱਤਿਆਂ ਸੁੱਕਦੇ ਆ
ਆਖਰ ਸਭ ਰੱਬ ਦੇ ਭਾਣੇ ਮੁੱਕਦੇ ਆ।

ਸੁਖਚੈਨ ਸਿੰਘ, ਠੱਠੀ ਭਾਈ (ਯੂਏਈ)
00971527632924


Aarti dhillon

Content Editor

Related News