ਹਰਿਆਣਾ ''ਚ ਜੰਗਲਰਾਜ, ਵੱਧ ਰਿਹੈ ਅਪਰਾਧ ਦਾ ਗਰਾਫ਼: ਕੁਮਾਰੀ ਸ਼ੈਲਜਾ

07/04/2024 5:35:03 PM

ਹਿਸਾਰ- ਕਾਂਗਰਸ ਜਨਰਲ ਸਕੱਤਰ ਅਤੇ ਸਿਰਸਾ ਸੀਟ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਹਰਿਆਣਾ ਵਿਚ ਜੰਗਲਰਾਜ ਚੱਲ ਰਿਹਾ ਹੈ ਅਤੇ ਇਸਾਲ ਜਨਵਰੀ ਤੋਂ ਜੂਨ ਵਿਚਾਲੇ ਪ੍ਰਦੇਸ਼ 'ਚ 465 ਕਤਲ, 720 ਬਲਾਤਕਾਰ, 813 ਅਗਵਾ, 80 ਦਾਜ ਲਈ ਕਤਲ ਦੇ ਨਾਲ-ਨਾਲ ਔਰਤਾਂ ਨਾਲ ਛੇੜਛਾੜ ਦੀਆਂ 709 ਘਟਨਾਵਾਂ ਵਾਪਰੀਆਂ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾ ਤਾਂ ਸੂਬੇ ਵਿਚ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾ ਸਕੀ ਹੈ ਅਤੇ ਨਾ ਹੀ ਅਪਰਾਧਾਂ ਨੂੰ ਠੱਲ੍ਹ ਪਾ ਸਕੀ ਹੈ। 

ਸ਼ੈਲਜਾ ਨੇ ਕਿਹਾ ਕਿ ਸੂਬੇ 'ਚ ਨਾ ਤਾਂ ਕਾਰੋਬਾਰੀ, ਨਾ ਔਰਤਾਂ ਅਤੇ ਨਾ ਹੀ ਬੱਚੇ ਸੁਰੱਖਿਅਤ ਹਨ। ਕਰਨਾਲ 'ਚ ਮੰਗਲਵਾਰ ਰਾਤ ਨੂੰ ਇਕ ਸਹਾਇਕ ਸਬ-ਇੰਸਪੈਕਟਰ ਦਾ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਹੈ ਅਤੇ ਉਨ੍ਹਾਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।


Tanu

Content Editor

Related News