ਭਾਜਪਾ ਦੀ ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਦਾ ਦਿਹਾਂਤ

Thursday, Jul 04, 2024 - 05:49 PM (IST)

ਭਾਜਪਾ ਦੀ ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਦਾ ਦਿਹਾਂਤ

ਜੈਤੋ (ਰਘੁਨੰਦਨ ਪਰਾਸ਼ਰ) : ਪੰਜਾਬ ਤੋਂ ਭਾਜਪਾ ਦੀ ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਦਾ ਅੱਜ ਉਨ੍ਹਾਂ ਦੇ ਪਿੰਡ ਪੰਜਗਰਾਈਂ ਵਿਖੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਦੇ ਉਪ ਪ੍ਰਧਾਨ ਅਤੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸ਼ਾਮ ਲਾਲ ਗੋਇਲ ਨੇ ਦਿੱਤੀ । ਉਨ੍ਹਾਂ ਦੀ ਉਮਰ ਲਗਭਗ 88 ਸਾਲ ਸੀ। ਗੁਰਚਰਨ ਕੌਰ ਪੰਜਗਰਾਈਂ ਜੂਨ 2001 ਤੋਂ ਜੁਲਾਈ 2004 ਤੱਕ ਭਾਜਪਾ ਵੱਲੋਂ ਰਾਜ ਸਭਾ ਮੈਂਬਰ ਰਹੇ। ਉਹ ਕੁਝ ਮਹੀਨਿਆਂ ਤੋਂ ਬੀਮਾਰ ਸੀ। ਉਨ੍ਹਾਂ ਨੇ ਅੱਜ ਦੁਪਹਿਰ ਆਪਣੇ ਘਰ ਪੰਜਗਰਾਈਂ ਵਿਖੇ ਆਖ਼ਰੀ ਸਾਹ ਲਿਆ। 

ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਮੈਂਬਰ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਇੰਚਾਰਜ ਸਮੇਤ ਪਾਰਟੀ ਵਿਚ ਕਈ ਉੱਚ ਅਹੁਦਿਆਂ ’ਤੇ ਰਹੇ। ਉਹ ਆਪਣੇ ਪਿੱਛੇ ਪਤੀ ਅਤੇ ਇਕ ਪੁੱਤਰ ਛੱਡ ਗਏ ਹਨ। ਬੀਬੀ ਗੁਰਚਰਨ ਕੌਰ ਪੰਜਗਰਾਈਂ ਦਾ ਅੰਤਿਮ ਸੰਸਕਾਰ 6 ਜੁਲਾਈ ਨੂੰ ਸਵੇਰੇ 11 ਵਜੇ ਪਿੰਡ ਪੰਜਗਰਾਈਂ ਵਿਖੇ ਕੀਤਾ ਜਾਵੇਗਾ।


author

Gurminder Singh

Content Editor

Related News