ਮਿਲ ਗਿਆ ਅੰਗਰੇਜ਼ੀ ਵਰਣਮਾਲਾ ਦਾ 27ਵਾਂ ਅੱਖਰ! Z ਤੋਂ ਬਾਅਦ ਆਉਂਦਾ ਹੈ ਇਸ ਦਾ ਨੰਬਰ
Thursday, Jul 04, 2024 - 06:14 PM (IST)
ਲੰਡਨ : ਸਕੂਲ ਵਿੱਚ ਪੜ੍ਹਾਈ ਦੀ ਸ਼ੁਰੂਆਤ ਹਮੇਸ਼ਾ ਅੰਗਰੇਜ਼ੀ ਦੇ ਅੱਖਰ A, B, C, D ਨਾਲ ਹੁੰਦੀ ਹੈ। ਹਰ ਕੋਈ ਜਾਣਦਾ ਹੈ ਕਿ ਅੰਗਰੇਜ਼ੀ ਵਰਣਮਾਲਾ ਵਿੱਚ 26 ਅੱਖਰ ਹਨ, ਪਰ ਇੱਕ ਸਮਾਂ ਸੀ ਜਦੋਂ ਅੰਗਰੇਜ਼ੀ ਵਰਣਮਾਲਾ ਵਿੱਚ 27 ਅੱਖਰ ਹੁੰਦੇ ਸਨ ਅਤੇ ਇਹ ਅੱਖਰ Z ਤੋਂ ਬਾਅਦ ਆਉਂਦਾ ਸੀ। ਪਰ ਸਮੇਂ ਦੇ ਨਾਲ ਇਸ ਦਾ ਆਖਰੀ ਅੱਖਰ ਗਾਇਬ ਹੋ ਗਿਆ ਅਤੇ ਲੋਕਾਂ ਨੇ ਸੋਚਿਆ ਕਿ ਅੰਗਰੇਜ਼ੀ ਵਰਣਮਾਲਾ ਵਿੱਚ ਸਿਰਫ਼ 26 ਅੱਖਰ ਹਨ। ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਦੇ ਅਨੁਸਾਰ, ਹਾਲ ਹੀ ਵਿੱਚ ਇੱਕ TikTok ਉਪਭੋਗਤਾ ਨੇ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਉਸ ਨੇ ਇਸ ਰਾਜ਼ ਤੋਂ ਪਰਦਾ ਚੁੱਕਿਆ ਹੈ।
ਉਸ ਨੇ ਦੱਸਿਆ ਕਿ ਅੰਗਰੇਜ਼ੀ ਦਾ 27ਵਾਂ ਅੱਖਰ ਕੀ ਹੈ? ਉਨ੍ਹਾਂ ਦੱਸਿਆ ਕਿ ਐਂਪਰਸੈਂਡ (&) ਨੂੰ ਅੰਗਰੇਜ਼ੀ ਦਾ 27ਵਾਂ ਅੱਖਰ ਕਿਹਾ ਜਾਂਦਾ ਸੀ ਅਤੇ ਕਈ ਸਾਲ ਪਹਿਲਾਂ ਇਸ ਨੂੰ ਸਿੱਖਿਆ ਵਿੱਚ ਵੀ ਪੜ੍ਹਾਇਆ ਜਾਂਦਾ ਸੀ। ਬ੍ਰਿਟੈਨਿਕਾ ਵੈਬਸਾਈਟ ਦੀ ਰਿਪੋਰਟ ਅਨੁਸਾਰ, ਐਂਪਰਸੈਂਡ ਪਹਿਲੀ ਵਾਰ 1835 ਵਿੱਚ ਅੰਗਰੇਜ਼ੀ ਵਿੱਚ ਪ੍ਰਗਟ ਹੋਇਆ ਸੀ ਅਤੇ ਇਸਨੂੰ 19 ਵੀਂ ਸਦੀ ਦੇ ਬ੍ਰਿਟਿਸ਼ ਵਿਦਿਆਰਥੀਆਂ ਨੂੰ 27 ਵੇਂ ਅੱਖਰ ਦੇ ਰੂਪ ਵਿੱਚ ਸਿਖਾਇਆ ਗਿਆ ਸੀ। ਇਹ ਲਾਤੀਨੀ ਸ਼ਬਦ 'ਏਟ' ਤੋਂ ਬਣਿਆ ਹੈ ਜਿਸਦਾ ਅਰਥ ਹੈ 'ਐਂਡ ਜਾਂ ਅਤੇ'।
ਦਰਅਸਲ, ਜਦੋਂ ਵਿਦਿਆਰਥੀ ਵਰਣਮਾਲਾ ਸਿੱਖਦੇ ਸਨ, ਤਾਂ ਉਹ Q R S T U V W X Y Z & ਪੜ੍ਹਦੇ ਸਨ। ਹੁਣ ‘Z’ ਤੋਂ ਬਾਅਦ ‘&’ ਕਹਿਣ ਨਾਲ ਇਉਂ ਜਾਪਦਾ ਸੀ ਕਿ ਵਰਣਮਾਲਾ ਵਿੱਚ ਅੱਗੇ ਕੋਈ ਹੋਰ ਅੱਖਰ ਆਉਣ ਵਾਲਾ ਹੈ। ਇਸ ਕਾਰਨ ਇਸ ਨੂੰ and ‘per se &’ ਕਿਹਾ ਜਾਣ ਲੱਗਾ, ਜੋ ਉਚਾਰਨ ਵਿੱਚ ‘ਐਂਪਰਸੈਂਡ’ ਵਾਂਗ ਸੁਣਾਈ ਦੇਣ ਲੱਗਾ। ਲਾਤੀਨੀ ਵਿੱਚ, ਪ੍ਰਤੀ ਸੇ ਦਾ ਅਰਥ ਹੈ ਵੱਖਰਾ ਜਾਂ ਇਕੱਲਾ। 19ਵੀਂ ਸਦੀ ਦੇ ਅੰਤ ਤੱਕ, ਐਂਪਰਸੈਂਡ ਨੂੰ ਸਿਰਫ਼ ਇੱਕ ਪ੍ਰਤੀਕ(ਸਿੰਬਲ) ਮੰਨਿਆ ਜਾਂਦਾ ਸੀ ਅਤੇ ਇਸਨੂੰ ਵਰਣਮਾਲਾ ਤੋਂ ਵੱਖ ਕਰ ਦਿੱਤਾ ਜਾਂਦਾ ਸੀ। ਹੌਲੀ ਹੌਲੀ & ਇਸ ਦੀ ਵਰਤੋਂ ਕੰਪਨੀਆਂ ਦੇ ਨਾਂ ਦੇ ਵਿਚ ਵੀ ਹੋਣੀ ਸ਼ੁਰੂ ਹੋ ਗਈ ਅਤੇ ਕੰਪਿਊਟਰ ਪ੍ਰੋਗਰਾਮਿੰਗ 'ਚ ਵੀ ਵਰਤੀ ਜਾ ਰਹੀ ਹੈ।