ਸੱਚ ਦਾ ਪੌਦਾ ਉੱਗਣਾ ਨਾ
Thursday, Sep 14, 2017 - 06:02 PM (IST)

ਕਹਿੰਦੇ ਭਾਰਤ ਦੇਸ਼ ਮਹਾਨ ਹੋਇਆ, ਲੋਕਾਂ ਤੋਂ ਪੁੱਛੋ ਕੀ ਬੀਤੀ ਏ,
ਏਥੇ ਸੱਚ ਦਾ ਪੌਦਾ ਉੱਗਣਾ ਨਾ, ਹੋਈ ਕਲਰ ਦੇਸ਼ ਦੀ ਮਿੱਟੀ ਏ।
ਕਹਿੰਦੇ ਭਾਰਤ ਦੇਸ਼ ਮਹਾਨ ਹੋਇਆ.. .. ..।
ਡੰਗ ਮਾਰਦਾ ਆਪਣਾ ਆਪਣੇ ਦੇ, ਇਹੀਓ ਕੁਝ ਏਥੇ ਹੁੰਦਾ ਏ,
ਕਿਸੇ ਅੰਮ੍ਰਿਤ ਦਾ ਘੁੱਟ ਕੀ ਭਰਨਾ, ਚੌਧਰ ਦੀ ਲੋਕਾਂ ਨੇ ਪੀਤੀ ਏ।
ਕਹਿੰਦੇ ਭਾਰਤ ਦੇਸ਼ ਮਹਾਨ ਹੋਇਆ.. .. ..।
ਬੰਦਾ ਬਣਿਆਂ ਰਿਸ਼ਬਤਖੋਰਾ ਏ, ਲੱਗੇ ਹੋਇਆ ਫਿਰਦਾ ਬਾਉਰਾ ਏ,
ਸੱਚੀ ਕਿਰਤ-ਕਮਾਈ ਛੱਡ ਰਹੇ ਨੇ, ਲੋਕ ਫੜ ਰਹੇ ਬਦਨੀਤੀ ਏ।
ਕਹਿੰਦੇ ਭਾਰਤ ਦੇਸ਼ ਮਹਾਨ ਹੋਇਆ.. .. ..।
ਕੱਟਾ ਲੈ ਨਾ ਲੰਘਿਆਂ ਸਕੂਲ ਪਿੱਛੋਂ, ਉਸਨੂੰ ਲੋਕੀ ਮਾਸਟਰ ਕਹਿੰਦੇ ਨੇ,
ਮਾਸਟਰਾਂ ਨੂੰ ਡਾਂਗਾਂ ਮਿਲਦੀਆਂ ਨੇ, ਕੋਈ ਝੂਠ ਨਹੀਂ ਹੱਡ-ਬੀਤੀ ਏ।
ਕਹਿੰਦੇ ਭਾਰਤ ਦੇਸ਼ ਮਹਾਨ ਹੋਇਆ.. .. ..।
ਮਜ਼ਬੂਰੀਆਂ ਨੇ ਬੰਦਾ ਮਾਰਿਆਂ ਏ, ਲੀਡਰਾਂ ਵੀ ਚੰਦ ਨਵਾਂ ਚਾੜਿਆ ਏ,
ਸੇਵਕ ਥਾਂ ਮਾਲਕ ਬਣ ਬੈਠੇ, ਏਥੇ ਗੰਦੀ ਹੋਈ ਰਾਜਨੀਤੀ ਏ।
ਕਹਿੰਦੇ ਭਾਰਤ ਦੇਸ਼ ਮਹਾਨ ਹੋਇਆ.. .. ..।
ਪਰਸ਼ੋਤਮ ਇਹ ਦੇਸ਼ ਹੈ ਬਾਗ਼ ਐਸਾ, ਜਿੱਥੇ ਬੂਟਾ ਲੱਗੇ ਕੁਮਲਾਇਆ ਏ,
ਸਰੋਏ ਫਲ ਦੀ ਕਦਰ ਕੋਈ ਜਾਣੇ ਨਾ, ਏਥੇ ਭਰੀ ਪਈ ਪਲੀਤੀ ਏ।
ਕਹਿੰਦੇ ਭਾਰਤ ਦੇਸ਼ ਮਹਾਨ ਹੋਇਆ.. .. ..।
ਪਰਸ਼ੋਤਮ ਲਾਲ ਸਰੋਏ,
ਮੋਬਾ: 91-92175-44348