ਹਰ ਵੇਲੇ ਗੱਲ ਨਾ ਕਰੀਏ, ਮਿੱਤਰੋ ਪੈਸੇ ਦੀ

02/06/2020 5:02:21 PM

ਹਰ ਵੇਲੇ ਗੱਲ ਨਾ ਕਰੀਏ, ਮਿੱਤਰੋ ਪੈਸੇ ਦੀ
ਦਿਨ ਕੱਟ ਲਈਏ, ਔਖੇ ਸੌਖੇ ਜੈਸੈ ਬਈ
ਕਲਮਾਂ ਨਾਲ ਲਿਖ, ਨਾਂ ਕਮਾਏ ਜਾਂਦੇ ਆ
ਦਿਲ ਦੇ ਵਿੱਚ ਬਹਿ ਕੇ, ਯਾਰ ਬਣਾਏ ਜਾਂਦੇ ਆ।
ਟੀਕਾ ਟਿੱਪਣੀ ਬਹੁਤੀ, ਕਰਨੀ ਛੱਡ ਦੇਈਏ
ਨੁਕਤਾ ਚੀਨੀ ਵਾਲਾ, ਫਾਹਾ ਵੱਢ ਦੇਈਏ
ਦੁੱਖ ਸੁੱਖ ਸਾਂਝੇ ਕਰਕੇ ,ਡੰਗ ਟਪਾਏ ਜਾਂਦੇ ਆ
ਦਿਲ ਦੇ ਵਿੱਚ ਬਹਿ ਕੇ,ਯਾਰ ਬਣਾਏ ਜਾਂਦੇ ਆ।
ਗੱਲ ਉਹੀ ਕਰੋ ਜੋ, ਪਿਆਰ ਵਧਾਉਂਦੀ ਹੈ
ਜੱਗ ਦੇ ਉੱਤੇ ਰੋਸ਼ਨੀ, ਲਿਆਉਂਦੀ ਹੈ
ਨਫ਼ੇ ਨੁਕਸਾਨ ਆਪੇ, ਆਪ ਭੁਲਾਏ ਜਾਂਦੇ ਆ
ਦਿਲ ਦੇ ਵਿੱਚ ਬਹਿ ਕੇ, ਯਾਰ ਬਣਾਏ ਜਾਂਦੇ ਆ।
ਕੁੜੀਆਂ ਚਿੜੀਆਂ ਜਦ, ਪਰਾਈਆਂ ਹੋ ਜਾਵਣ
ਆਪਣੇ ਪੇਕੇ ਆਲ੍ਹਣੇ, ਸੁਖੀ ਤੁਰ ਜਾਵਣ
ਸੁਖਚੈਨ, ਰਾਹਾਂ ਵਿੱਚੋਂ, ਕੰਡੇ ਹਟਾਏ ਜਾਂਦੇ ਆ
ਦਿਲ ਦੇ  ਵਿੱਚ ਬਹਿ ਕੇ ਯਾਰ,ਬਣਾਏ ਜਾਂਦੇ ਆ।

ਸੁਖਚੈਨ ਸਿੰਘ ਠੱਠੀ ਭਾਈ ( ਯੂ ਏ ਈ)
00971527632924


Aarti dhillon

Content Editor

Related News