ਸੁਪਨੇ ਦੇ ਵਿਚ ਕਵਿਤਾ ਆਈ

Tuesday, Jun 12, 2018 - 04:59 PM (IST)

ਸੁਪਨੇ ਦੇ ਵਿਚ ਕਵਿਤਾ ਆਈ

ਸੁਪਨੇ ਦੇ ਵਿਚ ਕਵਿਤਾ ਆਈ, ਸ਼ਬਦਾਂ ਦੇ ਵਿਚ ਵਹਿਣ ਲੱਗੀ,
ਜਦ ਕਾਪੀ ਤੇ ਕਲਮ ਉਠਾਈ, ਲਿਖ ਲੈਅ ਮੈਨੂੰ ਕਹਿਣ ਲੱਗੀ।

ਲਿਖਣ ਲਈ ਅਜੇ ਹੱਥ ਹਿਲਾਇਆ, ਗ਼ਜ਼ਲ ਨੇ ਆ ਕੇ ਸ਼ੋਰ ਮਚਾਇਆ,
ਹੋਣ ਲੱਗ ਪਈਆਂ ਗੁੱਤਮ-ਗੁੱਤੀ, ਦੇਖ ਕੇ ਮੈਨੂੰ ਹਾਸਾ ਆਇਆ,
ਇਕ ਦੂਜੀ ਨੂੰ ਆਖਣ ਦੋਨੋਂ, ਸ਼ੌਂਕਣ ਬਣ ਕਿਉਂ ਬਹਿਣ ਲੱਗੀ।
ਸੁਪਨੇ ਦੇ ਵਿਚ ਕਵਿਤਾ ਆਈ........................................…।

ਕਹਾਣੀ ਚੁੱਕਿਆ ਲੜ੍ਹਾਈ ਦਾ ਫ਼ਾਇਦਾ, ਕਿੱਦਾਂ ਉਸ ਨਾਲ ਕਰਦਾ ਵਾਇਦਾ,
ਦੋਵਾਂ ਸੀ ਚੱਕਰਾਂ ਵਿਚ ਪਾਇਆ, ਲੜਾਈ ਛੁਡਾਵਾਂ ਮਨ ਵਿਚ ਆਇਆ,
ਕਹਾਣੀ ਕਹੇ ਛੱਡ ਤੈਂ ਕੀ ਲੈਣਾ, ਕੋਲ ਉਹ ਜੁੜ-ਜੁੜ ਬਹਿਣ ਲੱਗੀ।
ਸੁਪਨੇ ਦੇ ਵਿਚ ਕਵਿਤਾ ਆਈ........................................…।

ਵਹਿਣ ਸੋਚਾਂ ਦਾ ਵਹਿਣ ਸੀ ਲੱਗਾ, ਕੁਝ ਨਾ ਕੁਝ ਮੈਨੂੰ ਕਹਿਣ ਸੀ ਲੱਗਾ,
ਲੇਖ, ਵਿਅÎੰਗ ਤੇ ਗੀਤ ਵੀ ਆਇਆ, ਲੜਨ-ਭਿੜਨ ਤੇ ਖਹਿਣ ਸੀ ਲੱਗਾ,
ਪਰਸ਼ੋਤਮ ਦੀ ਉਦੋਂ ਅੱਖ ਖੁੱਲ੍ਹ•ਗਈ, ਜਾਗ ਅੰਗੜਾਈ ਲੈਣ ਲੱਗੀ।
ਸੁਪਨੇ ਦੇ ਵਿਚ ਕਵਿਤਾ ਆਈ........................................…।

ਮੇਲਾਂ-ਫੀਮੇਲਾਂ ਪਾਇਆ ਰੌਲਾ, ਰੌਲੇ ਵਿਚ ਸੀ ਪਿਆ ਘਚੌਲ਼ਾ।
ਕਿਹਦੀ ਸੁਣਦਾ ਕਿਹਦੀ ਨਾ ਸੁਣਨਾ, ਖੁੱਲ੍ਹੀ ਨੀਂਦਰ ਹੋਇਆ ਹੌਲਾ,
ਜਾਗ ਜਾਓ ਦੁਨੀਆ ਦੇ ਲੋਕੋ, ਕਲਮ ਮੇਰੀ ਇਹ ਕਹਿਣ ਲੱਗੀ।
ਸੁਪਨੇ ਦੇ ਵਿਚ ਕਵਿਤਾ ਆਈ........................................…।
ਪਰਸ਼ੋਤਮ ਲਾਲ ਸਰੋਏ,
ਮੋਬਾ: 92175-44348

Related News