ਫੁੱਲਾਂ ਦੀ ਪਟਾਰੀ
Wednesday, Dec 19, 2018 - 05:14 PM (IST)

ਸੋਹਣੀ ਫੁੱਲਾਂ ਦੀ ਪਟਾਰੀ
ਸਭ ਨੂੰ ਲੱਗਦੀ ਬਹੁਤ ਪਿਆਰੀ
ਰੰਗ ਬਿਰੰਗੇ ਫੁੱਲਾਂ ਨਾਲ
ਦੇਖੋ! ਭਰੀ ਪਈ ਏ ਸਾਰੀ
ਕੋਈ ਪੀਲਾ, ਲਾਲ, ਹਰਾ ਏ
ਗੁਲਾਬੀ, ਕੋਈ ਸੋਹਣਾ, ਨਸ਼ਵਾਰੀ
ਲੱਗਦਾ ਜਿਵੇਂ, ਰੱਬ ਸੋਚ ਕੇ
ਮਾਰੀ ਹੋਵੇ ਰੰਗ ਪਿਚਕਾਰੀ
ਦੇਖ-ਦੇਖ ਮਨ ਖਿੜਦਾ ਰਹਿੰਦਾ
ਲੱਗੇ ਨਵੇਂ ਮੌਸਮ ਦੀ ਤਿਆਰੀ
ਦੁੱਹਲਨ ਕੋਈ, ਸਮੇਂ ਵਿਆਹ ਦੇ
ਜਿਵੇਂ ਹੋਵੇ ਖੂਬ ਸ਼ਿੰਗਾਰੀ
'ਗੋਸਲ' ਰੰਗ ਕੁਦਰਤ ਦੇ ਉਹੀ ਜਾਣੇ
ਸੋਚ ਜਿਸਦੀ ਪਰਉਪਕਾਰੀ
ਬਹਾਦਰ ਸਿੰਘ ਗੋਸਲ
ਮਕਾਨ ਨੰਬਰ 3098, ਸੈਕਟਰ-37ਡੀ,
ਚੰਡੀਗੜ੍ਹ। ਮੋ.ਨੰ: 98764-52223