ਅੱਖੀਆਂ ਦੇ ਹੰਝੂ

Thursday, Dec 06, 2018 - 02:26 PM (IST)

ਅੱਖੀਆਂ ਦੇ ਹੰਝੂ

ਹੰਝੂ ਮਿੱਠੇ ਕਿੰਨੇ,
ਤੂੰ ਪੀਂਵੇ ਕਦੇ ਤਾਂ ਪਤਾ ਲੱਗੇ..
ਖ਼ਾਬ ਡਿੱਠੇ ਕਿੰਨੇ,
ਤੂੰ ਸਾਡੇ ਵਾਲੀ ਨੀਂਦ ਸੌਂਵੇ ਤੇ ਪਤਾ ਲੱਗੇ ..
ਕੁਰਲਾਵੇ ਰੂਹ ਜਦੋਂ ਕੁਝ ਭਾਉਂਦਾ ਨਾ,
ਹਾਸਿਆਂ ਦੀ ਗੱਲ ਦਿਲ ਸੁਣਾਉਂਦਾ ਨਾ
ਰਾਤ ਲੰਘਦੀ ਏ ਕਿੰਨੀ ਔਖੀ
ਦਰਦ ਤੂੰ ਵੀ ਹੰਢਾਵੇ ਕਦੇ ਤਾਂ ਪਤਾ ਲੱਗੇ ...
ਫੁੱਲ ਖਾਰ ਬਣ ਗਏ
ਮਹਿੰਗੇ ਜਾਨੋ ਪਿਆਰ ਬਣ ਗਏ...
ਦਿਲ ਲਾ ਕੇ ਕੋਈ ਤੈਨੂੰ ਛੱਡ ਜਾਵੇ
ਲਾ ਕੇ ਬੂਟਾ ਇਸ਼ਕੇ ਦਾ ਜੜ੍ਹੋਂ ਵੱਢ ਜਾਵੇ
ਹੰਢਾਵੇ ਜਦੋਂ ਪੀੜ
ਫਿਰ ਤੈਨੂੰ ਪਤਾ ਲੱਗੇ.....
ਕਰਨੇ ਪੈਂਦੇ ਨੇ ਕੀ-ਕੀ ਤਮਾਸ਼ੇ ਨੇ
ਬਣਾ ਕੇ ਪੈਂਦੇ ਰੱਖਣੇ ਝੂਠੇ ਬੁੱਲ੍ਹੀਆਂ ਤੇ ਹਾਸੇ ਨੇ
ਬਣ ਕਿਸੇ ਦੀ ਦਿਲਦਾਰ ਕਦੇ
ਤੂੰ ਨਿਭਾਵੇ ਅਜਿਹਾ ਕਿਰਦਾਰ ਕਦੇ
ਖਾਲੀ ਹੁੰਦੇ ਕਿਵੇਂ ਕਾਸੇ
ਫੇਰ ਤੈਨੂੰ ਪਤਾ ਲੱਗੇ ਫਿਰ ਤੈਨੂੰ ਪਤਾ ਲੱਗੇ.....
ਹੰਝੂ ਮਿੱਠੇ ਕਿੰਨੇ
ਖਾਬ ਡਿੱਠੀ ਕਿੰਨੇ
ਅੱਖਾਂ ਖੁੱਲ੍ਹੀਆਂ ਤੇ ਜਦੋਂ ਚੂਰ ਹੋ ਗਏ
ਫੇਰ ਤੈਨੂੰ ਪਤਾ ਲੱਗੇ ....... !!!
ਰਵਿੰਦਰ ਸਿੰਘ ਲਾਲਪੁਰੀ


author

Neha Meniya

Content Editor

Related News