ਸਮਝ ਦੀ ਗੱਲ

Friday, Sep 07, 2018 - 12:21 PM (IST)

ਕਮਲ ਅਤੇ ਜਸ਼ਨ ਦੋਵੇਂ ਇਕੱਠੇ ਚੌਥੀ ਜਮਾਤ ਵਿਚ ਪੜ੍ਹਦੇ ਸਨ । ਇਕੋ ਮੁਹੱਲੇ 'ਚ ਘਰ ਹੋਣ ਕਰਕੇ ਉਹ ਅਕਸਰ ਹੀ ਸ਼ਾਮ ਵੇਲੇ ਇਕ ਦੂਜੇ ਦੇ ਘਰ ਖੇਡਣ ਚਲੇ ਜਾਂਦੇ ਸਨ ਪਰ ਕਮਲ ਦੇ ਪਿਤਾ ਨੂੰ ਦੋਹਾਂ ਦੀ ਦੋਸਤੀ ਬਹੁਤ ਚੁਭਦੀ ਸੀ ।
ਇਕ ਦਿਨ ਉਹ ਕਮਲ ਨੂੰ ਤਾੜਦੇ ਹੋਏ ਕਹਿਣ ਲੱਗਿਆ,“ਕਮਲ਼ !! ਤੈਨੂੰ ਕਿੰਨੀ ਵਾਰ ਕਿਹਾ ਵੀ ਕਾਲ਼ੂ ਦੇ ਮੁੰਡੇ ਨਾਲ ਨਾ ਰਲਿਆ ਕਰ,ਜੇ ਤੂੰ ਮੁੜ ਕੇ ਖੇਡਿਆ ਓਹਦੇ ਨਾਲ , ਫੇਰ ਮੈਥੋਂ ਬੁਰਾ ਕੋਈ ਨੀਂ, ਸਮਝ ਗਿਐਂ “ ਦੋਵਾਂ ਦੀ ਤਕਰਾਰ ਸੁਣ ਕੇ ਕੋਲ ਖੜ੍ਹੀ ਕਮਲ ਦੀ ਮਾਂ ਬੋਲੀ  ,
“ਕਾਹਤੋਂ ਐਵੀਂ ਘੂਰੀ ਜਾਂਨੇ ਓ !!  ਜਵਾਕਾਂ 'ਚ ਕੀ ਫਰਕ ਹੁੰਦੈ?  ਤੁਹਾਨੂੰ ਵੀ ਪਤੈ ਨਹੀਂ ਕਦੋਂ ਸਮਝ ਆਊ,' ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ''
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205


Related News