ਸਿਆਸਤ ਦੇ ਡੰਗੇ ਹੋਏ ਹੋ ਗਏ ਵੱਖ ਜੋ...
Tuesday, Jan 28, 2020 - 05:09 PM (IST)

ਸਿਆਸਤ ਦੇ ਡੰਗੇ ਹੋਏ ਹੋ ਗਏ ਵੱਖ ਜੋ
ਊਰਦੂ ਪੰਜਾਬੀ ਦੇ ਹੁੰਦੇ ਸੀ ਇੱਕਠ ਜੋ
ਮਾਇਆ ਦੇ ਲਾਲਚ ਨੇ ਪੱਟੇ ਸੀ ਲੋਕ ਉਹ
ਘਰਾਂ ਦੇ ਘਰ ਫੂਕ ਦਿੱਤੇ ਕਰਨ ਕਿ ਸ਼ੋਕ ਉਹ
ਮਾਸੂਮ ਜਾਨਾਂ ਜਿਨ੍ਹਾਂ ਅੱਗਾਂ ਲਾ ਕੇ ਸਾੜੀਆਂ
ਹੱਸ ਹੱਸ ਔਰਤਾਂ ਦੀਆ ਇੱਜਤਾਂ ਉਤਾਰੀਆਂ
ਦੇਸ਼ ਦੀ ਵੰਡ ਨੇ ਸੀ ਕੰਬਣੀਆਂ ਚਾੜੀਆਂ
ਗਲ੍ਹਾਂ ਵਿੱਚ ਟਾਇਰ ਪਾ ਕੇ ਮਾਰਦੇ ਸੀ ਤਾੜੀਆਂ
ਅਣਖ ਸੀ ਰੱਖੀ ਕਈਆਂ ਹੱਸ ਜਾਨਾਂ ਵਾਰੀਆਂ
ਹਰਪ੍ਰੀਤ ਕੌਮ ਇਹੋਂ ਸਾਨੂੰ ਬਖ਼ਸ਼ੀਆਂ ਸਰਦਾਰੀਆਂ
ਚੜ੍ਹਦਾ ਤੇ ਲਹਿੰਦਾ ਪੰਜਾਬ ਸਾਡਾ ਇੱਕੋ ਸੀ
ਅਹੁਦੇ ਦੇ ਭੁੱਖੇ ਵਿੱਚ ਕਈ ਕੁੱਤੇ ਸੀ
ਅਹੁਦੇ ਦੇ ਭੁੱਖੇ ਵਿੱਚ ਕਈ ਕੁੱਤੇ ਸੀ
ਹਰਪ੍ਰੀਤ ਸਿੰਘ ਮੂੰਡੇ
ਮੋਬਾਇਲ-919803170300