ਕਿਤਾਬ ਘਰ 4 : ਸਿਸਟਮ ਖ਼ਿਲਾਫ਼ ਸੰਘਰਸ਼ੀ ਲੋਕਾਂ ਦੀ ਨਿਸ਼ਾਨਦੇਹੀ ਕਰਦਾ ਕਹਾਣੀ ਸੰਗ੍ਰਹਿ ‘ਹਾਰੀਂ ਨਾ ਬਚਨਿਆ’

Tuesday, Oct 27, 2020 - 01:03 PM (IST)

ਕਿਤਾਬ ਘਰ 4 : ਸਿਸਟਮ ਖ਼ਿਲਾਫ਼ ਸੰਘਰਸ਼ੀ ਲੋਕਾਂ ਦੀ ਨਿਸ਼ਾਨਦੇਹੀ ਕਰਦਾ ਕਹਾਣੀ ਸੰਗ੍ਰਹਿ ‘ਹਾਰੀਂ ਨਾ ਬਚਨਿਆ’

ਗੱਲ ਅੱਜ ਤੋਂ ਲਗਪਗ ਡੇਢ ਕੁ ਸਾਲ ਪਹਿਲਾਂ ਦੀ ਹੈ। ਮੈਂ ਇਸ ਤੋਂ ਪਹਿਲਾਂ ਗੁਰਮੀਤ ਕੜਿਆਲਵੀ ਜੀ ਦਾ ਕਦੇ ਵੀ ਨਾਂ ਨਹੀਂ ਸੁਣਿਆ ਸੀ। ਇਸ ਨਾਂ ਨਾਲ ਸਾਂਝ ਮੇਰੇ ਛੋਟੇ ਭਰਾਵਾਂ ਵਰਗੇ ਸੁਹਿਰਦ ਦੋਸਤ ਡਾਕਟਰ ਮਨੀਸ਼ ਕੁਮਾਰ ਜੀ ਵਲੋਂ ਪੁਆਈ ਗਈ। ਮਨੀਸ਼ ਕੁਮਾਰ ਜੀ ਦੇ ਖੋਜ ਵਿਸ਼ੇ ਵਿੱਚ ਗੁਰਮੀਤ ਕੜਿਆਲਵੀ ਜੀ ਦੀਆਂ ਕਹਾਣੀਆਂ ਵੀ ਸ਼ਾਮਲ ਨੇ। ਉਸ ਤੋਂ ਬਾਅਦ ਮੈਂ ਉਨ੍ਹਾਂ ਦਾ ਕਹਾਣੀ ਸੰਗ੍ਰਹਿ "ਆਤੂ ਖੋਜੀ" ਨਾਵਲ ਸਮਝ ਕੇ ਮੰਗਵਾਇਆ ਤੇ ਪੜ੍ਹਿਆ।

ਮੇਰੀ ਨਜ਼ਰ ਵਿੱਚ ਕੋਈ ਵੀ ਸਾਹਿਤਕਾਰ ਤਾਂ ਹੀ ਵਧੀਆ ਜਾਂ ਮਕਬੂਲ ਕਿਹਾ ਜਾ ਸਕਦਾ ਹੈ। ਜੇਕਰ ਉਹ ਚਲੰਤ ਮਸਲਿਆਂ ਬਾਰੇ ਬੇਬਾਕੀ ਨਾਲ ਲਿਖਦਾ ਜਾਂ ਬੋਲਦਾ ਹੈ। ਉਦਾਸੀ, ਪਾਸ਼, ਗੁਰਦਾਸ ਰਾਮ ਆਲਮ ਜੀ, ਲਾਲ ਸਿੰਘ ਦਿਲ ਜਾਂ ਹੋਰ ਵੀ ਸਾਹਿਤਕਾਰ ਤਾਂ ਹੀ ਅੱਜ ਤਕ ਜਿਉਂਦੇ ਹਨ, ਕਿਉਂਕਿ ਉਨ੍ਹਾਂ ਸਮਾਜ ਦੇ ਝੂਠੇ ਵਰਤਾਰੇ ਤੇ ਸਾਸ਼ਨ ਖਿਲਾਫ ਬੇਬਾਕੀ ਨਾਲ ਲਿਖਿਆ ਤੇ ਬੋਲਿਆ।"ਹਾਰੀਂ ਨਾ ਬਚਨਿਆ" ਕਹਾਣੀ ਸੰਗ੍ਰਹਿ ਪੜ੍ਹਨ ਤੋਂ ਬਾਅਦ ਮੇਰੀ ਨਜ਼ਰ ਵਿਚ ਗੁਰਮੀਤ ਕੜਿਆਲਵੀ ਵੀ ਇਸੇ ਸ਼੍ਰੇਣੀ ਵਿੱਚ ਸ਼ਾਮਲ ਹੈ।

ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ

ਕਹਾਣੀ "ਕੀ ਕਰਾਂ ?" ਡੇਰਾਵਾਦ, ਜਾਤੀ ਵਿਵਸਥਾ,ਧਰਮ ਪਰਿਵਰਤਨ ("ਜਥੇਦਾਰਾ ਥੋਡੀ ਸਿੱਖੀ ਥੋਨੂੰ ਸੁਵੰਡਨੀ ਹੋਵੇ। ਮੈਂ ਤਾਂ ਇਕ ਗਲ ਜਾਣਦੈਂ, ਐਹ ਸਲੀਬ ਨੇ ਥੋਨੂੰ ਕੁੰਭਕਰਨ ਵਾਲੀ ਨੀਂਦ 'ਚੋਂ ਜਗਾ ਦਿੱਤਾ। ਸ਼ੈਂਤ ਸਾਡੇ ਬਾਕੀ ਭੈਣ ਭਰਾਵਾਂ ਅੱਲੀ ਥੋਡਾ ਕੁੱਛ ਧਿਆਨ ਹੋਜੇ।" ਕਹਾਣੀ ਵਿਚੋਂ) ਤੇ ਪਲਾਇਣ ਵਰਗੇ ਮੁੱਦੇ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ਼ ਪੇਸ਼ ਕਰਦੀ ਹੈ। 

ਦੂਜੀ ਕਹਾਣੀ "ਛਿਲਤਰਾਂ "ਜ਼ਮੀਨ ਪ੍ਰਾਪਤੀ ਸੰਘਰਸ਼ ਨੂੰ ਬਹੁਤ ਹੀ ਵਧੀਆ ਪੇਸ਼ ਕਰਦੀ ਹੈ। ਕਹਾਣੀ ਸਾਨੂੰ ਦੱਸਦੀ ਆ ਕਿ ਕਿਵੇਂ ਘੜੰਮ ਚੌਧਰੀ ਪਿੰਡ ਦੀ ਸਾਂਝੀ ਜ਼ਮੀਨ ਦੀ ਬੋਲੀ ਆਦਿ ਲਗਾਉਂਦੇ ਹਨ। ਪੇਸ਼ ਆ ਕੁਝ ਬੇਹਤਰੀਨ ਸਤਰਾਂ ਕਹਾਣੀ ਵਿਚੋਂ, "ਸਾਡੀ ਗੁਲਾਮੀ ਏਸ ਕਰਕੇ ਐ ਕੇ ਸਾਨੂੰ ਆਜ਼ਾਦੀ ਨਾਲ ਮੋਹ ਹੈਨੀ।"

"ਸਹੀ ਆਖਿਆ ਬਾਈ ਸਿਆਂ। ਸਾਨੂੰ ਤਾਂ ਸਾਲੇ ਰਬ ਦੇ ਯਬ ਨੇ ਈ ਮਾਰ ਲਿਆ। ਸਾਡੀ ਤਿੰਨ ਹਿੱਸੇ ਜਨਤਾ ਤਾਂ ਡੇਰਿਆਂ ’ਚੋਂ ਈ ਰਬ ਭਾਲਦੀ ਫਿਰਦੀ ਐ, ਆਵਦੇ ਹੱਕਾਂ ਦੀ ਗਲ ਇਨ੍ਹਾਂ ਕੀ ਸੁਆਹ ਤੇ ਖੇਹ ਕਰਨੀ ਹੋਈ।"

ਸਿਹਤ ਲਈ ਫਾਇਦੇਮੰਦ ਹੁੰਦੈ ‘ਮੱਖਣ’, ਥਾਈਰਾਈਡ ਦੇ ਨਾਲ-ਨਾਲ ਇਨ੍ਹਾਂ ਰੋਗਾਂ ਦਾ ਵੀ ਜੜ੍ਹ ਤੋਂ ਕਰਦੈ ਇਲਾਜ਼

ਜੇ ਗਲ ਕਰੀਏ ਤੀਸਰੀ ਕਹਾਣੀ ("ਤੂੰ ਜਾਹ ਡੈਡੀ") ਦੀ ਤਾਂ ਇਹ ਨਸ਼ੇ ਤੇ ਨਸ਼ਾ ਤਸਕਰਾਂ ਦੀ ਪਾਜ ਉਧੇੜ ਕੇ ਰਖਦੀ ਆ। ਇਸ ਕਹਾਣੀ ਦੀਆਂ ਕਮਾਲ ਦੀਆਂ ਸਤਰਾਂ "ਅਸੀਂ ਲੜਨਾ ਭੁੱਲ ਗਏ ਹਾਂ, ਏਸੇ ਕਰਕੇ ਸਾਡੇ ਖੇਤਾਂ ’ਚ ਹੁਣ ਖ਼ੁਦਕੁਸ਼ੀਆਂ ਦੀ ਫ਼ਸਲ ਲਗ ਪਈ ਹੈ। "

"ਜਿਹੜੀ ਕੌਮ ਦੀ ਜਵਾਨੀ ਦੀਆਂ ਅੱਖਾਂ ’ਚੋਂ ਸੁਫ਼ਨੇ ਈ ਮਰ ਜਾਣ, ਉਹਦੇ ਪੱਲੇ ਕੱਖ ਨ੍ਹੀ ਬਚਦਾ। ਨਾ ਅੱਜ, ਨਾ ਆਉਣ ਵਾਲਾ ਕੱਲ੍ਹ। "

"ਕਮੀਨਾ" ਕਹਾਣੀ (ਚੌਥੀ ਕਹਾਣੀ) ਗ੍ਰਹਿਸਥੀ ਜੀਵਨ ਨੂੰ ਪੇਸ਼ ਕਰਦੀ ਹੋਈ ਸਮਝਾਉਂਦੀ ਆ ਕਿ ਇਹ ਗੱਡੀ ਪਰਸਪਰ ਵਿਸ਼ਵਾਸ ਦੇ ਸਹਾਰੇ ਸਰਪਟ ਦੌੜਦੀ ਹੈ। ਕਹਾਣੀ ਵਿਚੋਂ "ਗ੍ਰਹਿਸਥੀ ਜੀਵਨ ਦੀ ਗੱਡੀ ਵਿਸ਼ਵਾਸ ਦੇ ਸਹਾਰੇ ਚੱਲਦੀ ਹੈ।"

ਕਹਾਣੀ "ਜੰਗ" ਸਾਨੂੰ ਇਹ ਦੱਸਦੀ ਆ ਕਿ ਜੰਗ ਕੇਵਲ ਸਰਹੱਦ 'ਤੇ ਹੀ ਨਹੀਂ ਸਗੋਂ ਦੇਸ਼ ਦੇ ਅੰਦਰ ਖੂਨ ਪੀਣੀਆਂ ਜੋਕਾਂ ਨਾਲ ਲੜਨੀ ਪਵੇਗੀ। (ਜੰਗ ਕਦੇ ਖਤਮ ਨ੍ਹੀ ਹੁੰਦੀ। ਜੰਗ ਤਾਂ ਸ਼ੁਰੂ ਹੀ ਖਾਤਮੇ ਤੋਂ ਹੁੰਦੀ ਐ।) ਇਹ ਪੰਜਵੀਂ ਕਹਾਣੀ ਆ।

Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਹੁਣ ਗਲ ਕਰਦੇ ਹਾਂ ਟਾਈਟਲ ਕਹਾਣੀ "ਹਾਰੀਂ ਨਾ ਬਚਨਿਆ "ਦੀ ਇਹ ਕਹਾਣੀ ਸਾਨੂੰ ਬੁਰੇ ਦੇ ਖ਼ਿਲਾਫ਼ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਹੋਈ ਦਸਦੀ ਆ ਕਿ ਸਮਾਜ ਵਿੱਚ ਇਕ ਇਹੋ ਜਿਹੀ ਧਿਰ ਹਮੇਸ਼ਾ ਹਾਜ਼ਰ ਹੁੰਦੀ ਆ, ਜੋ ਹਮੇਸ਼ਾ ਸੰਘਰਸ਼ ਕਰਨ ਲਈ ਤਿਆਰ ਰਹਿੰਦੀ ਆ। ਬਸ ਲੋੜ ਉਸ ਦੀ ਨਿਸ਼ਾਨਦੇਹੀ ਦੀ ਆ।

ਸੱਤਵੀਂ ਕਹਾਣੀ "ਅਲਵਿਦਾ ਬਿੱਕਰ ਸਿੰਘ "ਸੰਘਰਸ਼ ਤੇ ਆਦਰਸ਼ ਦਾ ਸੰਪੂਰਨ ਸੰਗਮ ਆ। ਇਹ ਕਹਾਣੀ ਜਥੇਬੰਦੀਆਂ ਵਿੱਚ ਆਏ ਨਿਘਾਰ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ਼ ਪੇਸ਼ ਕਰਦੀ ਆ। 

ਹੁਣ ਆਉਂਦੇ ਆ ਇਸ ਕਹਾਣੀ ਸੰਗ੍ਰਹਿ ਦੀ ਆਖਰੀ ਤੇ ਨਿਵੇਕਲੀ ਕਿਸਮ ਦੀ ਕਹਾਣੀ "ਵਾਇਰਸ "ਤੇ। ਇਸ ਕਹਾਣੀ ਨੂੰ ਮੈਂ ਨਵੇਕਲੀ ਇਸ ਲਈ ਕਹਿੰਦਾ ਹਾਂ, ਕਿਉਂਕਿ ਇਸ ਰਾਹੀਂ ਵਾਇਰਸ (ਜੋ ਦਫਤਰੀ ਭਰਿਸ਼ਟਾਚਾਰੀ ਦਾ ਹੈ, ਭਾਰਤੀ ਜਾਤੀ ਵਿਵਸਥਾ ਦਾ ਹੈ। ਗਰੀਬ ਤੇ ਗਰੀਬੀ ਦੀ ਲੁੱਟ-ਕੁੱਟ ਦਾ ਹੈ। ਨਾਰੀ ਸੋਸ਼ਣ ਦਾ ਹੈ, ਬੇਰੁਜ਼ਗਾਰੀ ਦਾ ਹੈ, ਸਿੱਖਿਆ ਦੀ ਅੰਨ੍ਹੀ ਲੁੱਟ ਦਾ ਹੈ, ਡੇਰਾਵਾਦ ਦਾ ਹੈ। ਲੋਕਾਂ ਦੀ ਸਰੀਰਕ, ਮਾਨਸਿਕ, ਆਰਥਿਕ, ਸਭਿਆਚਾਰਕ ਸੰਕਟ ਆਦਿ ਦਾ ਹੈ)। ਆਪਣੇ ਆਪ ਵਿਚ ਭਾਰਤੀ ਤੇ ਵਿਸ਼ਵੀ ਮੰਡੀ ਤੇ ਮੰਡੀ ਦੇ ਵਰਤਾਰਿਆਂ ਦੀ ਨਿਸ਼ਾਨਦੇਹੀ ਕਰਦੀ ਕਹਾਣੀ ਹੈ। 

ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਲੇਖਕ ਦੀਆਂ ਸਾਰੀਆਂ ਕਹਾਣੀਆਂ ਆਪਣੇ ਸਮੇਂ ਤੋਂ ਪਾਰ ਫੈਲਦੀਆਂ ਹੋਈਆਂ ਮੌਜੂਦਾ ਵਿਵਸਥਾ ਦੀ ਰਾਜਨੀਤੀ ਨੂੰ ਮੁਖ਼ਾਤਬ ਹਨ।

ਕਹਾਣੀ ਸੰਗ੍ਰਹਿ - "ਹਾਰੀਂ ਨਾ ਬਚਨਿਆ"
ਲੇਖਕ: ਗੁਰਮੀਤ ਕੜਿਆਲਵੀ 
ਕਿਤਾਬ ਆਲੋਚਕ: ਬੂਟਾ ਮਸਾਣੀ
ਫੋਨ ਨੰਬਰ: +91 88725 00526
ਕਿਤਾਬ ਘਾੜਾ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਕੁੱਲ 8 ਕਹਾਣੀਆਂ

ਕੁੱਲ ਸਫ਼ੇ 173


author

rajwinder kaur

Content Editor

Related News