3 ਜੂਨ ਵਿਸ਼ਵ ਸਾਈਕਲ ਦਿਵਸ ''ਤੇ ਵਿਸ਼ੇਸ਼ : ਸਾਈਕਲ ਦੀ ਤੂੰ ਕਰ ਅਸਵਾਰੀ

Saturday, Jun 03, 2023 - 11:25 AM (IST)

3 ਜੂਨ ਵਿਸ਼ਵ ਸਾਈਕਲ ਦਿਵਸ ''ਤੇ ਵਿਸ਼ੇਸ਼ : ਸਾਈਕਲ ਦੀ ਤੂੰ ਕਰ ਅਸਵਾਰੀ

ਸਾਈਕਲ ਦੀ ਤੂੰ ਕਰ ਅਸਵਾਰੀ,
ਹੈ ਕੋਈ ਖ਼ਰਚਾ ਨਾ ਬੀਮਾਰੀ।
ਨਾ ਹੀ ਲੁੱਟ ਤੇ ਖੋਹ ਦਾ ਗ਼ਮ,
ਨਾ ਹੀ ਪੁਲਸੀਏ ਲਾਹੁਣ ਚੰਮ।
ਨਾ ਲਾਈਸੈਂਸ ਤੇ ਨ ਕੋਈ ਕਾਗ਼ਤ,
ਬਹੁਤ ਥੋੜੀ ਹੈ ਇਸ ਦੀ ਲਾਗ਼ਤ।
ਪੁੱਤ ਮੇਰਾ ਨਾ ਆਇਆ ਤੀਕਣ,
ਫ਼ਿਕਰ ਕਰੇ ਨ ਮਾਂ ਕੋਈ ਈਕਣ।
ਸਾਬੀ ਜੌਨੀ ਛੱਡ ਦੇ ਗੱਲ,
ਇਹ ਸੱਭ ਹੈ ਦੁਨਿਆਵੀ ਛੱਲ।
ਆਖੇ ਲੱਗ ਕੇ ਲੈ ਲਾ ਸਾਈਕਲ,
ਸਿਹਤ ਬਣਾ ਲੈ ਵਾਂਗਰ ਮਾਈਕਲ।
ਪੱਟ ਡੌਲੇ ਤਾਂ ਈਕੂੰ ਫਰਕਣ,
ਵਾਰ ਗਾਉਂਦੇ ਜਿਉਂ ਢਾਡੀ ਗਰਜਣ।
ਨਾਲੇ ਬਣੇ ਸਿਹਤ ਔਰ ਸ਼ਾਨ,
ਦੇਖ ਜਿਸਮ ਵਿੱਚ ਪੈਂਦੀ ਜਾਨ।
ਇਹ ਗੱਡੀ ਬਿਨ ਤੇਲ ਤੋਂ ਚੱਲਦੀ,
ਦੇਖ ਜਵਾਨੀ ਫੁੱਲਦੀ ਫੱਲਦੀ।
ਸਾਈਕਲ ਦੀ ਤੂੰ-------------।

ਲੇਖਕ: ਸਤਵੀਰ ਸਿੰਘ ਚਾਨੀਆਂ
        92569-73526


author

rajwinder kaur

Content Editor

Related News