ਗਲਤੀ ਹੋਣ ''ਤੇ ਹੀ ਮੰਗਣੀ ਚਾਹੀਦੀ ਹੈ ‘ਮਾਫ਼ੀ’

Tuesday, Aug 18, 2020 - 03:01 PM (IST)

ਗਲਤੀ ਹੋਣ ''ਤੇ ਹੀ ਮੰਗਣੀ ਚਾਹੀਦੀ ਹੈ ‘ਮਾਫ਼ੀ’

ਤਾਲਾਬੰਦੀ ਦੇ ਦਿਨ ਸਨ। ਦੁਕਾਨਾਂ ਬੰਦ ਹੋਣ ਕਰਕੇ ਮੈਂ ਆਪਣੇ ਦੋਸਤ ਦੇ ਨਾਲ ਖੇਤ ਦਾਣੇ ਕਢਵਾ ਰਿਹਾ ਸੀ। ਅਚਾਨਕ ਮੇਰੇ ਮੋਬਾਇਲ ਫੋਨ ਦੀ ਘੰਟੀ ਵੱਜੀ। ਮੈਂ ਫੋਨ ਆਪਣੀ ਜੇਬ ’ਚੋਂ ਬਾਹਰ ਕੱਢਿਆ ਤਾਂ ਮੇਰੇ ਇੱਕ ਅਧਿਆਪਕ ਦਾ ਫੋਨ ਸੀ, ਜਿੰਨ੍ਹਾਂ ਤੋਂ ਮੈਂ ਟਿਊਸ਼ਨ ਪੜ੍ਹਦਾ ਹੁੰਦਾ ਸੀ। ਮੈਂ ਫੋਨ ਚੁੱਕ ਲਿਆ ਅਤੇ ਰਸਮੀ ਹਾਲ ਚਾਲ ਪੁੱਛਣ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਪਿਛਲੇ ਦਿਨੀਂ ਮੇਰੇ ਦੁਆਰਾ ਫੇਸਬੁੱਕ 'ਤੇ ਪਿੰਡ ਦੇ ਇੱਕ ਸਮਾਜ ਸੇਵੀ ਡਾਕਟਰ ਬਾਰੇ ਪੋਸਟ ਬਾਰੇ ਗੱਲ ਛੇੜ ਲਈ।

ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

ਇਸ ਪੋਸਟ ਬਾਰੇ ਮੈਨੂੰ ਪਹਿਲਾਂ ਵੀ ਪਿੰਡ ਦੇ ਬਲਾਕ ਸੰਮਤੀ ਮੈਂਬਰ ਅਤੇ ਕੁਝ ਹੋਰ ਬੰਦਿਆਂ ਦੇ ਫੋਨ ਆ ਚੁੱਕੇ ਸਨ, ਜਿਸ ’ਚ ਮੇਰੇ ਪਰਿਵਾਰ ਦੀ ਇੱਕ ਸੱਚੀ ਘਟਨਾ ਬਾਰੇ ਮੈਂ ਲਿਖਿਆ ਹੋਇਆ ਸੀ। ਉਨ੍ਹਾਂ ਮੈਨੂੰ ਕਿਹਾ ਕਿ ਉਹ ਮੇਰਾ ਦੋਸਤ ਹੈ ਅਤੇ ਚੰਗਾ ਸਮਾਜ ਸੇਵੀ ਡਾਕਟਰ ਵੀ ਹੈ। ਮੈਂ ਉਨ੍ਹਾਂ ਦੀ ਗੱਲ ਨੂੰ ਮੂਕ ਸਰੋਤਾ ਬਣ ਸੁਣਦਾ ਰਿਹਾ।

ਆਖਿਰ ਉਨ੍ਹਾਂ ਨੇ ਮੈਨੂੰ ਅੰਗਰੇਜ਼ੀ ਦੇ ਸ਼ਬਦ ਰੀਲਾਇਜ਼ ਭਾਵ ਮਾਫ਼ੀ ਮੰਗਣ ਲਈ ਕਿਹਾ। ਜਿਸ ਬਾਰੇ ਮੇਰਾ ਜਵਾਬ ਸੀ ਕਿ ਸਰ ਇਹ ਸੱਚੀ ਘਟਨਾ ਹੈ। ਇਸ ਲਈ ਨਾ ਤਾਂ ਮੈਂ ਕਿਸੇ ਕੋਲੋਂ ਮਾਫ਼ੀ ਮੰਗਣੀ ਹੈ ਅਤੇ ਨਾ ਹੀ ਕੋਈ ਪੋਸਟ ਡਲੀਟ ਕਰਨੀ ਹੈ ਅਤੇ ਫੋਨ ਕੱਟ ਦਿੱਤਾ। ਮੇਰਾ ਮਨ ਬਹੁਤ ਬੇਚੈਨ ਹੋ ਗਿਆ ਕਿ ਇਹ ਉਹੀ ਅਧਿਆਪਕ ਨੇ ਜਿਹੜੇ ਸਾਨੂੰ ਪੜ੍ਹਾਉਂਦੇ ਸਮੇਂ ਕਹਿੰਦੇ ਸੀ ਕਿ ਹਮੇਸ਼ਾ ਸੱਚ ਲਈ ਡਟੇ ਰਹੋ।

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਗਰੀਬ ਅਤੇ ਲਾਚਾਰ ਲੋਕਾਂ ਦਾ ਹਮੇਸ਼ਾ ਸਾਥ ਦਿਉ। ਕਦੇ ਵੀ ਨਜ਼ਾਇਜ ਕਿਸੇ ਅੱਗੇ ਝੁਕੋ ਨਾ ਅਤੇ ਗਲਤ ਹੋਣ 'ਤੇ ਹੀ ਮਾਫ਼ੀ ਮੰਗੋ। ਹੁਣ ਉਨ੍ਹਾਂ ਦਾ ਇਹ ਮਾਫ਼ੀ ਸ਼ਬਦ ਅਤੇ ਉਹ ਸਿੱਖਿਆਦਾਇਕ ਸ਼ਬਦ ਮੇਰੇ ਸਿਰ ਵਿੱਚ ਡਲਿਆਂ ਵਾਂਗ ਵੱਜ ਰਹੇ ਸਨ।

PunjabKesari

ਸਤਨਾਮ ਸਮਾਲਸਰੀਆ 
ਸੰਪਰਕ- 9710860004


author

rajwinder kaur

Content Editor

Related News