ਸੂਰਜਾ-ਸੂਰਜਾ ਕੁਝ ਤਾਂ ਸੋਚ

08/20/2018 4:51:03 PM

ਸੂਰਜਾ-ਸੂਰਜਾ ਕੁਝ ਤਾਂ ਸੋਚ,
ਲਾ ਦੇ ਤੂੰ ਆਪਣੀ ਅਪਰੋਚ,
ਦੇਸ਼ ਮੇਰੇ ਦੇ ਫੁਕਰਿਆਂ ਦੀ,
ਚੰਗੀ ਤਰ੍ਹਾਂ ਦੇ ਫੱਟੀ ਪੋਚ।
ਸੂਰਜਾ-ਸੂਰਜਾ ਕੁਝ ਤਾਂ ਸੋਚ..।

ਲਾ ਗਾਚਣੀ ਕਰ ਸਫਾਈ,
ਸੁੰਦਰ-ਸੁੰਦਰ ਕਰ ਲਿਖਾਈ,
ਦਿਲਾਂ 'ਚੋਂ ਦੂਰ ਹਨ੍ਹੇਰਾ ਕਰ ਦੇ,
ਰੌਸ਼ਨੀ ਵਾਲਾ ਬਣ ਕੇ ਕੋਚ।
ਸੂਰਜਾ-ਸੂਰਜਾ ਕੁਝ ਤਾਂ ਸੋਚ..। 

ਪਸ਼ੂ-ਵਿਰਤੀ ਅੱਜ ਹੋਈ ਭਾਰੂ,
ਗਰੀਬਾਂ ਬਾਬਤ ਕੌਣ ਵਿਚਾਰੂ,
ਕੂੜਾ ਪਸ਼ੂਆਂ ਵਾਂਗਰ ਘੁੰਮੇਂ,
ਇਸ ਦੇ ਪੈਰ ਨੂੰ ਦੇ ਦੇ ਮੋਚ...।
ਸੂਰਜਾ-ਸੂਰਜਾ ਕੁਝ ਤਾਂ ਸੋਚ.. 

ਗਿੱਦ ਕੋਈ ਅਸਮਾਨ 'ਤੇ ਜਾਂਦੀ,
ਬਣ ਸ਼ਿਕਾਰੀ ਜਾਲ ਵਿਛਾਉਂਦੀ,
ਮਾਸੂਮ ਪਰਿੰਦੇ ਮਾਰ ਮੁਕਾ ਕੇ,
ਮਾਸ ਉਨ੍ਹਾਂ ਦਾ ਖਾਂਦੀ ਨੋਚ।
ਸੂਰਜਾ-ਸੂਰਜਾ ਕੁਝ ਤਾਂ ਸੋਚ..।

ਪਰਸ਼ੋਤਮ ਆਖੇ ਚਾਨਣ ਕਰ,
ਹਨੇਰਿਆਂ ਤੋਂ ਲੱਗੇ ਨਾ ਡਰ,
ਕੂੜ ਢੂਏ ਤਕ ਜੋਰ ਲਗਾਵੇ,
ਸੱਚ ਨੂੰ ਕੋਈ ਨਾ ਆਵੇ ਖਰੋਚ।
ਸੂਰਜਾ-ਸੂਰਜਾ ਕੁਝ ਤਾਂ ਸੋਚ.. 

ਪਰਸ਼ੋਤਮ ਲਾਲ ਸਰੋਏ, 
ਮੋਬਾ: 91-92175-44348


Related News