ਹੱਲ ਤਾਂ ਕਰਾਂਗਾ ਮੈਂ...

Thursday, Feb 13, 2020 - 02:13 PM (IST)

ਹੱਲ ਤਾਂ ਕਰਾਂਗਾ ਮੈਂ...

ਕਰਜ਼ੇ ਵਿੱਚ ਫਸਿਆ ਬਾਪੂ,
ਧਾਹਾਂ ਪਿਆ ਮਾਰ ਦਾ,
ਕਰਕੇ ਉਹ ਮਿਹਨਤ ਫਿਰ ਵੀ,
ਹਰ ਦਿਨ ਜਾਂਦਾ ਹੈ ਹਾਰ ਦਾ,
ਜਰੂਰ ਕਰੂਗਾ ਸਵਾਲ ਮੈਂ,
ਕਿਸੇ ਸਰਕਾਰ ਸਿਆਣੀ ਨੂੰ,
ਹੱਲ ਤਾਂ ਕਰਾਂਗਾ ਮੈਂ,
ਇਸ ਉਲਝੀ ਹੋਈ ਤਾਣੀ ਨੂੰ,
ਬਦਲ ਹੀ ਦੇਊਂਗਾ ਇੱਕ ਦਿਨ,
ਮੈਂ ਸਾਰੀ ਰਾਮ ਕਹਾਣੀ ਨੂੰ।
ਨਸ਼ਿਆਂ ਨੂੰ ਵੇਚਦੇ ਜਿਹੜੇ,
ਸੁਪਨੇ ਓ ਸਜਾਉਂਦੇ ਕਿਹੜੇ,
ਮੁੱਕਰਗੇ ਸੌਹਾਂ ਖਾ ਕੇ,
ਨਸ਼ਿਆਂ ਨੂੰ ਆਪ ਵਿਕਾ ਕੇ,
ਸਭ ਬੁੱਧੂ ਨੇ ਬਣਾਈ ਜਾਂਦੇ,
ਏਥੇ ਹਰ ਇੱਕ ਓ ਪ੍ਰਾਣੀ ਨੂੰ,
ਹੱਲ ਤਾਂ ਕਰਾਂਗਾ ਮੈਂ,
ਇਸ ਉਲਝੀ ਹੋਈ ਤਾਣੀ ਨੂੰ,
ਬਦਲ ਹੀ ਦੇਊਂਗਾ ਇੱਕ ਦਿਨ,
ਮੈਂ ਸਾਰੀ ਰਾਮ ਕਹਾਣੀ ਨੂੰ।
ਖੇਡਾਂ ਜੋ ਖੇਡਦੇ ਬੱਚੇ,
ਹੁੰਦੇ ਨੇ ਮਨ ਦੇ ਸੱਚੇ,
ਖੁਰਾਕ ਨਾ ਮਿਲਦੀ ਪੂਰੀ,
ਰਹਿੰਦੀ ਹਰ ਰੀਝ ਅਧੂਰੀ,
ਖਤਮ ਹੀ ਕਰੂਗਾ ਇੱਕ ਦਿਨ,
ਹੁੰਦੀ ਇਸ ਵੰਡ ਮੈਂ ਕਾਣੀ,
ਹੱਲ ਤਾਂ ਕਰਾਂਗਾ ਮੈਂ,
ਇਸ ਉਲਝੀ ਹੋਈ ਤਾਣੀ ਨੂੰ,
ਬਦਲ ਹੀ ਦੇਊਂਗਾ ਇੱਕ ਦਿਨ,
ਮੈਂ ਸਾਰੀ ਰਾਮ ਕਹਾਣੀ ਨੂੰ।
ਕੁੱਖਾਂ ਵਿੱਚ ਕਤਲ ਕਰਾਉਂਦੇ,
ਨੰਨੀ ਛਾਂ ਦੀਆਂ ਹੇਕਾਂ ਗਾਉਂਦੇ,
ਵੇਖੇ ਮੈਂ ਉਹ ਵੀ ਲੋਕੀਂ,
ਟੌਹਰ ਜੋ ਬਣਾਉਂਦੇ ਫੌਕੀ,
ਕਹਿੰਦੇ ਦੇਦੀਂ ਤੂੰ ਰੱਬਾ ਸਾਡੇ,
ਘਰ ਧੀ ਬੀਬੀ ਰਾਣੀ ਨੂੰ,
ਹੱਲ ਤਾਂ ਕਰਾਂਗਾ ਮੈਂ,
ਇਸ ਉਲਝੀ ਹੋਈ ਤਾਣੀ ਨੂੰ,
ਬਦਲ ਹੀ ਦੇਊਂਗਾ ਇੱਕ ਦਿਨ,
ਮੈਂ ਸਾਰੀ ਰਾਮ ਕਹਾਣੀ ਨੂੰ।

ਪਰਮਿੰਦਰ ਸਿੰਘ ਸਿਵੀਆ
ਪਿੰਡ ਤੇ ਡਾਕਖਾਨਾ:- ਨੰਦਗੜ੍ਹ
ਮੋਬਾਇਲ ਨੰਬਰ- 81468-22522


author

Aarti dhillon

Content Editor

Related News